ਸੱਤ ਦੀ ਥਾਂ ਅੱਠ ਫੇਰੇ ਕਿਉਂ ਲਵੇਗੀ ਸੰਗੀਤਾ ਫੌਗਟ

ਏਸ਼ੀਆਈ ਤੇ ਅੰਤਰਰਾਸ਼ਟਰੀ ਪੱਧਰ ‘ਤੇ ਕੁਸ਼ਤੀ ‘ਚ ਅਨੇਕਾਂ ਤਮਗੇ ਜਿੱਤ ਚੁੱਕੀ ਫੋਗਾਟ ਭੈਣਾਂ ‘ਚ ਤੀਜੇ ਨੰਬਰ ਦੀ ਸੰਗੀਤਾ ਫੋਗਾਟ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਦੇ ਨਾਲ ਜਲਦ ਹੀ ਸੱਤ ਫੇਰੇ ਲੈਣ ਜਾ ਰਹੀ ਹੈ। ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ 25 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਸੰਗੀਤਾ ਫੋਗਾਟ ਦ੍ਰੋਣਾਚਾਰੀਆ ਪੁਰਸਕਾਰ ਪਹਿਲਵਾਨ ਮਹਾਵੀਰ ਫੋਗਾਟ ਦੀ ਧੀ ਹੈ। ਗੀਤਾ-ਬਬੀਤਾ ਸੰਗੀਤਾ ਦੀਆਂ ਭੈਣਾਂ ਹਨ।ਦਰਅਸਲ ‘ਚ ਦੰਗਲ ਗਰਲ ਬਬੀਤਾ ਫੋਗਾਟ ਦੀ ਭੈਣ ਸੰਗੀਤਾ ਫੋਗਾਟ ਬੁੱਧਵਾਰ ਨੂੰ ਇੱਕ ਸਧਾਰਨ ਸਮਾਰੋਹ ਵਿੱਚ ਬਜਰੰਗ ਪੂਨੀਆ ਦੇ ਨਾਲ ਸੱਤ ਨਹੀਂ ,ਬਲਕਿ ਅੱਠ ਫ਼ੇਰੇ ਲਵੇਗੀ। ਅੱਠਵਾਂ ਫ਼ੇਰਾ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੇ ਨਾਮ ਦਾ ਹੋਵੇਗਾ। ਇਸ ਦੌਰਾਨ ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਬਲਾਲੀ ਵਿੱਚ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ।

JOIN US ON

Telegram
Sponsored Links by Taboola