ਅਮਿਤਾਭ ਬੱਚਨ ਨੂੰ ਡਾਇਰੈਕਟ ਕਰਨਗੇ ਅਜੇ ਦੇਵਗਨ

Continues below advertisement
ਬੌਲੀਵੁੱਡ ਦੇ ਮੈਗਾਸ੍ਟਾਰ ਅਮਿਤਾਭ ਬੱਚਨ ਤੇ ਅਜੇ ਦੇਵਗਨ ਇਕ ਫੇਰ ਥਿਰੀਲਿੰਗ ਡਰਾਮਾ ਫਿਲਮ 'MAYDAY' ਦੇ ਰਹੀ ਸਕਰੀਨ ਸ਼ੇਅਰ ਕਰਨ ਜਾ ਰਹੇ ਨੇ | 'ਮੇਜਰ ਸਾਬ' , 'ਖਾਕੀ' ਤੇ 'ਸਤਿਆਗ੍ਰਹਿ' ਵਰਗੀਆਂ ਵੱਡੀਆਂ ਫ਼ਿਲਮਾਂ 'ਚ ਇਕੱਠੇ ਕੰਮ ਤੋਂ ਬਾਅਦ ਇਕ ਵਾਰ ਇਹ ਇਹ ਦੋਨੋਂ ਸਿਤਾਰੇ ਤਕਰੀਬਨ ਤਕਰੀਬਨ 7 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ | ਵੱਡੀ ਗੱਲ ਇਹ ਵੀ ਹੈ ਕਿ ਫਿਲਮ 'MAYDAY' ਨੂੰ ਡਾਇਰੈਕਟ ਤੇ ਪ੍ਰੋਡਿਊਸ ਅਜੇ ਦੇਵਗਨ ਕਰ ਰਹੇ ਹਨ | ਇਹ ਪਹਿਲੀ ਵਾਰ ਹੋਵੇਗਾ ਜਦ ਅਜੇ ਦੇਵਗਨ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਡਾਇਰੈਕਟ ਕਰਨਗੇ |ਇਸ ਫਿਲਮ ਦੇ ਵਿਚ ਅਜੇ ਦੇਵਗਨ ਇਕ ਪਾਇਲਟ ਦਾ ਕਿਰਦਾਰ ਨਿਭਾਉਣਗੇ ਤੇ ਫਿਲਹਾਲ ਅਮਿਤਾਭ ਬੱਚਨ ਦੇ ਕਿਰਦਾਰ ਦਾ ਖੁਲਾਸਾ ਨਹੀਂ ਕੀਤਾ ਗਿਆ | ਰਿਪੋਰਟਸ ਦੇ ਮੁਤਾਬਿਕ ਅਜੇ ਦੇਵਗਨ ਆਪਣੀ ਫਿਲਮ 'ਭੁਜ' ਦੇ ਕੰਮ ਪੂਰਾ ਹੋਣ ਤੇ ਅਮਿਤਾਭ ਦੇ ਬਾਕੀ ਪ੍ਰੋਜੈਕਟਸ ਦੇ ਖਤਮ ਹੋਣ ਤੋਂ ਬਾਅਦ ਇਸ ਫਿਲਮ ਤੇ ਕੰਮ ਸ਼ੁਰੂ ਕਰਨਗੇ | ਇਸ ਫਿਲਮ ਦਾ ਸ਼ੂਟ ਦਸੰਬਰ ਦੇ ਮਹੀਨੇ ਤੋਂ ਹੈਦਰਾਬਾਦ ਵਿਚ ਸ਼ੁਰੂ ਹੋ ਸਕਦਾ ਹੈ |
Continues below advertisement

JOIN US ON

Telegram