ਕੋਰੋਨਾ ਕਾਰਨ ਬੌਲੀਵੁੱਡ ਐਕਟ੍ਰੈੱਸਸ ਦੀ ਹੋਈ ਮੌਤ
Continues below advertisement
ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਕਾਫੀ ਬੁਰੇ ਹਨ | ਇਸ ਮਹਾਂਮਾਰੀ ਦਾ
ਮਨੋਰੰਜਨ ਜਗਤ 'ਤੇ ਵੀ ਬਹੁਤ ਬੁਰਾ ਪ੍ਰਭਾਵ ਪਿਆ ਹੈ | ਇਸ ਦੌਰਾਨ ਫਿਲਮ ਛਿਛੋਰੇ ਦੀ
ਅਦਾਕਾਰਾ ਅਭਿਲਾਸ਼ਾ ਪਾਟਿਲ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ।
ਅਭਿਲਾਸ਼ਾ ਪਾਟਿਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਵਾਰਾਣਸੀ ਵਿੱਚ ਕਰ ਰਹੀ ਸੀ।
ਜਦੋਂ ਉਹ ਵਾਰਾਣਸੀ ਤੋਂ ਮੁੰਬਈ ਵਾਪਸ ਪਰਤੀ, ਤਾਂ ਅਭਿਲਾਸ਼ਾ ਨੇ ਕੋਵਿਡ -19 ਕਰਕੇ ਦਮ
ਤੋੜ ਦਿੱਤਾ । ਸ਼ੁਰੂਆਤੀ ਸਿਮਟਮਸ ਆਉਣ ਤੋਂ ਬਾਅਦ, ਅਭਿਲਾਸ਼ਾ ਨੇ ਆਪਣਾ ਟੈਸਟ ਕਰਵਾਇਆ
ਜਿਸ ਵਿਚ ਉਨ੍ਹਾਂ ਨੂੰ ਪੌਜੇਟਿਵ ਦੱਸਿਆ ਗਿਆ | ਅਦਾਕਾਰਾ ਨੇ ਸ਼ੁਰੂਆਤ ਵਿਚ ਖੁਦ ਨੂੰ
ਸੈਲਫ ਆਈਸੋਲੇਟ ਕੀਤਾ ਤੇ ਆਪਣਾ ਇਲਾਜ ਕਰਵਾਇਆ | ਪਰ ਸਾਹ ਦੀ ਕਮੀ ਕਾਰਨ ਉਨ੍ਹਾਂ ਨੂੰ
ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਮੌਤ ਹੋ
ਗਈ |
Continues below advertisement