ਬੌਲੀਵੁੱਡ ਡਰੱਗਜ਼ ਕਨੈਕਸ਼ਨ 'ਚ ਜਯਾ ਬੱਚਨ ਤੇ ਰਵੀ ਕਿਸ਼ਨ ਆਹਮੋ-ਸਾਹਮਣੇ

Continues below advertisement
ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਗੋਰਖਪੁਰ ਤੋਂ ਸੰਸਦ ਮੈਂਬਰ ਤੇ ਐਕਟਰ ਰਵੀ ਕਿਸ਼ਨ ਨੇ ਦੇਸ਼ ਤੇ ਬਾਲੀਵੁੱਡ ਵਿੱਚ ਵਧ ਰਹੇ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਅੱਜ ਸਾਂਸਦ ਜਯਾ ਬੱਚਨ ਨੇ ਇਸ 'ਤੇ ਪ੍ਰਤੀਕ੍ਰਿਆ ਦਿੱਤੀ। ਕਿਸੇ ਦਾ ਨਾਂ ਲਏ ਬਗੈਰ, ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਜਿਸ ਪਲੇਟ ਵਿੱਚ ਖਾਂਦੇ ਹਨ, ਉਸ ਵਿੱਚ ਹੀ ਛੇਕ ਕਰਦੇ ਹਨ। ਜਯਾ ਬੱਚਨ ਨੇ ਰਾਜ ਸਭਾ ਵਿੱਚ ਕਿਹਾ, “ਕੱਲ ਸਾਡੇ ਸੰਸਦ ਮੈਂਬਰਾਂ ਵਿੱਚੋਂ ਇੱਕ ਨੇ ਲੋਕ ਸਭਾ ਵਿੱਚ ਬਾਲੀਵੁੱਡ ਵਿਰੁੱਧ ਕਿਹਾ ਸੀ। ਇਹ ਸ਼ਰਮਨਾਕ ਹੈ। ਮੈਂ ਕਿਸੇ ਦਾ ਨਾਂ ਨਹੀਂ ਲੈ ਰਹੀ। ਉਹ ਖ਼ੁਦ ਵੀ ਇੰਡਸਟਰੀ ਤੋਂ ਆਉਂਦੇ ਹਨ। ਜਿਸ ਥਾਲੀ ‘ਚ ਖਾਂਦੇ ਹਨ, ਉਸ ‘ਚ ਛੇਕ ਕਰਦੇ ਹਨ। ਇਹ ਗਲਤ ਗੱਲ ਹੈ। ਮੈਨੂੰ ਇਹ ਕਹਿਣਾ ਹੈ ਕਿ ਉਦਯੋਗ ਨੂੰ ਸਰਕਾਰ ਦੀ ਸੁਰੱਖਿਆ ਤੇ ਸਹਾਇਤਾ ਦੀ ਜ਼ਰੂਰਤ ਹੈ।"
Continues below advertisement

JOIN US ON

Telegram