India 'ਚ Justin Bieber ਦਾ ਦਿੱਲੀ ਸ਼ੋਅ ਹੋਇਆ ਰੱਦ, ਜਾਣੋ ਕਾਰਨ
ਏਬੀਪੀ ਸਾਂਝਾ
Updated at:
17 Sep 2022 09:59 AM (IST)
Download ABP Live App and Watch All Latest Videos
View In AppJustin Bieber World Tour India Show: ਦੁਨੀਆ ਦੇ ਮਸ਼ਹੂਰ ਪੌਪ ਗਾਇਕ ਜਸਟਿਨ ਬੀਬਰ ਪਿਛਲੇ ਕਈ ਦਿਨਾਂ ਤੋਂ ਆਪਣੀ ਸਿਹਤ ਦੇ ਕਾਰਨਾਂ ਕਰਕੇ ਸੁਰਖੀਆਂ ਵਿੱਚ ਹਨ। ਹਾਲਾਂਕਿ ਹਾਲ ਹੀ 'ਚ ਖ਼ਬਰ ਆਈ ਸੀ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਉਹ ਇੱਕ ਵਾਰ ਫਿਰ ਆਪਣੇ ਵਰਲਡ ਟੂਰ 'ਤੇ ਵਾਪਸੀ ਕਰ ਰਹੇ ਹਨ। ਜਸਟਿਨ ਬੀਬਰ ਅਗਲੇ ਮਹੀਨੇ ਅਕਤੂਬਰ ਵਿੱਚ ਵਰਲਡ ਟੂਰ ਦੌਰਾਨ ਭਾਰਤ ਆਉਣ ਵਾਲੇ ਸੀ। ਇੰਨਾ ਹੀ ਨਹੀਂ ਜਸਟਿਨ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਆਪਣਾ ਪਰਫਾਰਮੈਂਸ ਦੇਣ ਵਾਲੇ ਸੀ। ਉਸ ਦੇ ਮਿਊਜ਼ਿਕ ਕਾਨਸਰਟ ਦੀ ਤਰੀਕ 18 ਅਕਤੂਬਰ ਰੱਖੀ ਗਈ ਸੀ। ਪਰ ਹੁਣ 'ਜਸਟਿਨ ਬੀਬਰ ਜਸਟਿਸ ਵਰਲਡ ਟੂਰ - ਇੰਡੀਆ' ਨਾਂਅ ਦਾ ਇਹ ਸ਼ੋਅ ਰੱਦ ਕਰ ਦਿੱਤਾ ਗਿਆ ਹੈ।