ਰਾਜਨੀਤੀ 'ਚ ਨਹੀਂ ਆਉਣਗੇ ਰਜਨੀਕਾਂਤ
Continues below advertisement
ਸਾਊਥ ਅਤੇ ਬਾਲੀਵੁੱਡ ਸੁਪਰਸਟਾਰ ਰਜਨੀਕਾਂਤ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਵਿੱਚ ਐਂਟਰ ਨਹੀਂ ਹੋਣ ਵਾਲੇ ਹਨ। ਰਜਨੀਕਾਂਤ ਨੇ ਟਵਿਟਰ 'ਤੇ ਆਫੀਸ਼ੀਅਲ ਨੋਟ ਸ਼ੇਅਰ ਕਰਦਿਆਂ ਕਿਹਾ ਕਿ ਉਹ ਕੋਈ ਰਾਜਨੀਤਿਕ ਪਾਰਟੀ ਸ਼ੁਰੂ ਨਹੀਂ ਕਰਨ ਜਾ ਰਹੇ। ਆਪਣੀ ਖਰਾਬ ਸਿਹਤ ਨੂੰ ਰਜਨੀਕਾਂਤ ਨੇ ਇਸਦੇ ਪਿੱਛੇ ਇੱਕ ਵੱਡਾ ਕਾਰਨ ਦੱਸਿਆ |
ਰਜਨੀਕਾਂਤ ਨੂੰ ਕੁਝ ਦਿਨ ਪਹਿਲਾਂ ਖਰਾਬ ਸਿਹਤ ਦੇ ਚਲਦਿਆ ਹੈਦਰਾਬਾਦ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਹ ਆਈਸੀਯੂ ਵਿੱਚ ਰਹੇ । ਹਾਲਾਂਕਿ, ਰਜਨੀਕਾਂਤ ਦੀ ਬਿਮਾਰੀ ਦੋ ਦਿਨਾਂ ਬਾਅਦ ਸਥਿਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਹੀ ਰਜਨੀਕਾਂਤ ਨੇ ਰਾਜਨੀਤਿਕ ਸਫ਼ਰ ਬਾਰੇ ਵੱਡਾ ਐਲਾਨ ਕੀਤਾ। ਰਜਨੀਕਾਂਤ ਨੇ ਆਪਣੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਕੁਝ ਸਮਾਂ ਪਹਿਲਾਂ ਰਜਨੀਕਾਂਤ ਨੇ ਖੁਦ ਦੱਸਿਆ ਸੀ ਕਿ ਉਹ ਆਪਣੀ ਰਾਜਨੀਤਿਕ ਪਾਰਟੀ ਸ਼ੁਰੂ ਕਰਨ ਜਾ ਰਹੇ ਹਨ। ਤੇ ਉਹ ਦਸੰਬਰ ਦੀ 31 ਤਰੀਕ ਨੂੰ ਉਸਦਾ ਐਲਾਨ ਕਰਨਗੇ |
ਰਜਨੀਕਾਂਤ ਨੇ ਆਫੀਸ਼ੀਅਲ ਸਟੇਟਮੈਂਟ ਵਿਚ ਕਿਹਾ ਉਹ ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾਂ ਆਪਣੀ ਬਿਮਾਰ ਹੋਣ ਨੂੰ ਰੱਬ ਦੀ ਚੇਤਾਵਨੀ ਮੰਨਦੇ ਹਨ।