NCB ਲੌਕਅਪ ਤੋਂ ਭਾਯਖਲਾ ਜੇਲ੍ਹ ਸ਼ਿਫਟ ਹੋਈ ਰਿਆ ਚਕ੍ਰਵਰਤੀ

NCB ਲੌਕਅਪ ਤੋਂ ਭਾਯਖਲਾ ਜੇਲ੍ਹ ਸ਼ਿਫਟ ਹੋਈ ਰਿਆ ਚਕ੍ਰਵਰਤੀ.ਇਸ ਤੋਂ ਪਹਿਲਾਂ ਡਰੱਗਸ ਮਾਮਲੇ 'ਚ ਰਿਆ ਚਕਰਵਰਤੀ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਗਈ ਹੈ।ਸੁਸ਼ਾਂਤ ਸਿੰਘ ਮਾਮਲੇ ਨਾਲ ਜੁੜੇ ਡਰੱਗਜ਼ ਐਂਗਲ 'ਚ ਰਿਆ ਦੀ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।ਜ਼ਮਾਨਤ ਅਰਜ਼ੀ ਖਾਰਜ ਹੋਣ ਮਗਰੋਂ ਫਿਲਹਾਲ ਅੱਜ ਰਿਆ ਜੇਲ ਨਹੀਂ ਜਾਏਗੀ।ਅੱਜ ਉਸਨੂੰ NCB ਦੇ ਸੈੱਲ 'ਚ ਹੀ ਰੱਖਿਆ ਜਾਏਗਾ।ਰਿਆ ਨੂੰ ਅਦਾਲਤ ਨੇ 14 ਦੀਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਪਹਿਲਾਂ ਦੇ ਦਿੱਤੇ ਸੀ।ਇਸ ਤੋਂ ਬਾਅਦ ਰਿਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਚੱਲ ਰਹੀ ਸੀ ਜਿਸ 'ਚ ਅਦਾਲਤ ਨੇ ਰਿਆ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਹੈ।ਦੱਸ ਦੇਈਏ ਕੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਤਿੰਨ ਦਿਨਾਂ ਦੀ ਲੰਬੀ ਪੁਛ ਗਿੱਛ ਤੋਂ ਬਾਅਦ ਰਿਆ ਨੂੰ ਅੱਜ ਗ੍ਰਿਫਤਾਰ ਕੀਤਾ।

 

JOIN US ON

Telegram
Sponsored Links by Taboola