Shehnaaz Gill ਨੇ ਰਾਘਵ ਜੁਆਲ ਨਾਲ ਡੇਟਿੰਗ 'ਤੇ ਪਹਿਲੀ ਵਾਰ ਤੋੜੀ ਚੁੱਪੀ, ਗੁੱਸੇ 'ਚ ਬੋਲੀ
Continues below advertisement
Shehnaaz Gill On Dating With Raghav Juyal: 'ਬਿੱਗ ਬੌਸ' (Bigg Boss) ਫੇਮ ਸ਼ਹਿਨਾਜ਼ ਗਿੱਲ ਆਪਣੇ ਬਬਲੀ ਨੇਚਰ ਲਈ ਜਾਣੀ ਜਾਂਦੀ ਹੈ। ਉਹ ਅਕਸਰ ਆਪਣੇ ਮਜ਼ਾਕੀਆ ਵਿਵਹਾਰ ਨਾਲ ਲੋਕਾਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ। ਉਹ ਆਪਣੇ ਫ਼ਿਲਮੀ ਕਰੀਅਰ ਵਿੱਚ ਵੀ ਅੱਗੇ ਵੱਧ ਰਹੀ ਹੈ। ਹਾਲਾਂਕਿ ਇਸ ਦੌਰਾਨ ਉਹ ਡੇਟਿੰਗ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਕੁਝ ਸਮਾਂ ਪਹਿਲਾਂ ਅਜਿਹੀ ਖ਼ਬਰ ਸਾਹਮਣੇ ਆਈ ਸੀ ਕਿ ਉਹ ਟੀਵੀ ਹੋਸਟ ਰਾਘਵ ਜੁਆਲ ਨੂੰ ਡੇਟ ਕਰ ਰਹੀ ਹੈ। ਹੁਣ ਆਖਿਰਕਾਰ ਅਦਾਕਾਰਾ ਨੇ ਇਸ 'ਤੇ ਚੁੱਪੀ ਤੋੜ ਦਿੱਤੀ ਹੈ।
ਦਰਅਸਲ, ਸ਼ਹਿਨਾਜ਼ ਗਿੱਲ ਬੀਤੀ ਰਾਤ ਮਤਲਬ 17 ਅਗਸਤ ਨੂੰ ਆਪਣੇ ਭਰਾ ਸ਼ਹਿਬਾਜ਼ ਬਦੇਸ਼ਾ (Shehbaz Badesha) ਦੇ ਗੀਤ ਲਾਂਚ 'ਤੇ ਪਹੁੰਚੀ ਸੀ। ਇਵੈਂਟ 'ਚ ਸ਼ਹਿਨਾਜ਼ ਬਲੈਕ ਟਾਪ ਅਤੇ ਸ਼ਾਰਟਸ ਦੇ ਨਾਲ-ਲਾਲ ਬਲੇਜ਼ਰ 'ਚ ਸ਼ਾਨਦਾਰ ਲੱਗ ਰਹੀ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਰਾਘਵ ਜੁਆਲ ਨਾਲ ਡੇਟਿੰਗ ਕਰਨ ਬਾਰੇ ਵੀ ਗੱਲਬਾਤ ਕੀਤੀ।
Continues below advertisement