ਪੂਨਮ ਪਾਂਡੇ ਤੋਂ ਬਾਅਦ ਅਦਾਕਾਰ ਮਿਲਿੰਦ ਸੋਮਨ ਖਿਲਾਫ FIR

ਬਾਲੀਵੁੱਡ ਅਭਿਨੇਤਾ ਅਤੇ ਮਾਡਲ ਮਿਲਿੰਦ ਸੋਮਨ ਖ਼ਿਲਾਫ਼ ਅਸ਼ਲੀਲ ਫੋਟੋ ਸ਼ੂਟ ਲਈ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਗੋਆ ਦੇ ਵਾਸਕੋ ਥਾਣੇ ਵਿਚ ਦਰਜ ਕੀਤਾ ਗਿਆ ਹੈ । ਸੋਮਨ 'ਤੇ ਸੋਸ਼ਲ ਮੀਡੀਆ ਪੋਸਟਾਂ ਲਈ ਆਈ ਟੀ ਐਕਟ ਦੇ ਤਹਿਤ ਆਈਪੀਸੀ ਦੀ ਧਾਰਾ 294 ਅਤੇ 7 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, 4 ਨਵੰਬਰ ਨੂੰ ਆਪਣੇ 55 ਵੇਂ ਜਨਮਦਿਨ 'ਤੇ ਸੋਮਨ ਨੇ ਆਪਣੀ ਇਕ ਅਸ਼ਲੀਲ ਤਸਵੀਰ ਸ਼ੇਅਰ ਕੀਤੀ ਸੀ | ਸੋਮਨ ਨੇ ਇਸ ਫੋਟੋ ਦੇ ਨਾਲ ਕੈਪਸ਼ਨ 'ਹੈਪੀ ਬਰਥਡੇ ਟੂ ਮੀ' ਲਿਖਿਆ। ਇਸ ਤੋਂ ਬਾਅਦ ਹੀ ਸੋਮਨ ਦੇ ਖਿਲਾਫ ਸ਼ਿਕਾਇਤ ਆਈ।

JOIN US ON

Telegram
Sponsored Links by Taboola