Gurdass Mann ਨੇ ਗੱਲ ਸੁਣੋ ਪੰਜਾਬੀ ਦੋਸਤੋ ਰਾਹੀਂ ਸੁਣਾਈ ਹੱਡਬੀਤੀ

Continues below advertisement

 ਪੰਜਾਬੀ ਸੰਗੀਤ ਦੇ ਬਾਬਾ ਬੋਹੜ ਕਹੇ ਜਾਂਦੇ ਗਾਇਕ ਗੁਰਦਾਸ ਮਾਨ ਦਾ ਨਵਾਂ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਰਿਲੀਜ਼ ਹੋ ਗਿਆ ਹੈ। ਇਸ ਗੀਤ `ਚ ਮਾਨ ਦਾ ਪੁਰਾਣਾ ਦਰਦ ਸਾਫ਼ ਝਲਕ ਰਿਹਾ ਹੈ। ਗੀਤ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਵਿਰੋਧ `ਚ ਲਗਾਏ ਗਏ ਨਾਹਰਿਆਂ ਤੋਂ ਹੁੰਦੀ ਹੈ। ਇਸ ਦੇ ਨਾਲ ਨਾਲ ਮਾਨ ਇਸ ਗੀਤ ਰਾਹੀਂ ਆਪਣੇ 2019 ਦੇ ਹਿੰਦੀ ਨੂੰ ਮਾਂ ਬੋਲੀ ਵਾਲੇ ਬਿਆਨ ਨੂੰ ਸਹੀ ਕਰਾਰ ਦਿੰਦੇ ਨਜ਼ਰ ਆ ਰਹੇ ਹਨ। ਪਹਿਲੇ ਦੋ ਮਿੰਟ ਮਾਨ ਨੇ ਆਪਣੇ ਹਿੰਦੀ-ਪੰਜਾਬੀ ਦੇ ਬਿਆਨ ਨੂੰ ਸਹੀ ਸਿੱਧ ਕਰਨ ਤੇ ਲਗਾਏ ਹਨ।

2 ਮਿੰਟ ਦੇ ਇੰਟਰੋ ਬਾਅਦ ਗੀਤ ਸ਼ੁਰੂ ਹੁੰਦਾ ਹੈ। ਇਸ ਗੀਤ `ਚ ਗੁਰਦਾਸ ਮਾਨ ਆਪਣੀ ਪੁਰਾਣੀ ਭੜਾਸ ਕੱਢਦੇ ਨਜ਼ਰ ਆ ਰਹੇ ਹਨ।ਗੀਤ `ਚ ਮਾਨ ਪੰਜਾਬੀਆਂ ਨੂੰ `ਪੰਜਾਬੀ ਬੋਲੀ ਦੇ ਠੇਕੇਦਾਰ` ਕਹਿੰਦੇ ਨਜ਼ਰ ਆ ਰਹੇ ਹਨ। ਗੁਰਦਾਸ ਮਾਨ ਇਸ ਗੀਤ `ਚ ਪੰਜਾਬੀਆਂ ਤੇ ਤਿੱਖੇ ਤੰਜ ਕਸਦੇ ਨਜ਼ਰ ਆ ਰਹੇ ਹਨ।

Continues below advertisement

JOIN US ON

Telegram