Happy Birthday: ਨਿੰਜਾ ਦਾ ਅਗਲਾ ਪਲੈਨ ਸ਼ੁਰੂ, ਏਬੀਪੀ ਨਾਲ ਗੱਲਬਾਤ 'ਚ ਕੁਝ ਨਵਾਂ ਕਰਨ ਦਾ ਕੀਤਾ ਖ਼ੁਲਾਸਾ
ਚੰਡੀਗੜ੍ਹ: ਅੱਜ ਪੰਜਾਬੀ ਗਾਇਕ ਨਿੰਜਾ ਦਾ ਜਨਮ ਦਿਨ ਹੈ। ਇਸ ਮੌਕੇ ਨਿੰਜਾ ਦੇ ਫੈਨਸ ਲਈ ਅਸੀਂ ਇੱਕ ਖੁਸ਼ਖਬਰੀ ਲੈ ਕੇ ਆਏ ਹਾਂ। ਨਿੰਜਾ ਨੇ ਫਿਰ ਤੋਂ ਫ਼ਿਲਮਾਂ ਦੀ ਤਿਆਰੀ ਖਿੱਚ ਲਈ ਹੈ। ਹੁਣ ਨਿੰਜਾ ਆਪਣੀ ਅਗਲੀ ਫਿਲਮ ਦਾ ਸ਼ੂਟ ਸ਼ੁਰੂ ਕਰ ਦਿੱਤਾ ਹੈ। ਫਿਲਮ ਦਾ ਨਾਂ 'ਫੇਰ ਮਾਮਲਾ ਗੜਬੜ' ਹੈ। ਇਸ ਫਿਲਮ 'ਚ ਜਸਵਿੰਦਰ ਭੱਲਾ, ਨਿੰਜਾ, ਪ੍ਰੀਤ ਕਮਲ ਤੇ ਬੀਐਨ ਸ਼ਰਮਾ ਦਿਖਣਗੇ। ਫਿਲਮ ਫੁੱਲ ਕੌਮੇਡੀ ਹੋਏਗੀ ਤੇ ਨਾਲ-ਨਾਲ ਇਕ ਸੋਸ਼ਲ ਮੈਸੇਜ ਵੀ ਦਿੱਤਾ ਜਾਏਗਾ।
ਨਿੰਜਾ ਨੇ ਕੁਝ ਸਮਾਂ ਪਹਿਲਾਂ ਇਕ ਹਿੰਦੀ ਗੀਤ ਵੀ ਰਿਲੀਜ਼ ਕੀਤਾ ਸੀ ਤੇ ਹੁਣ ਫਿਰ ਨਿੰਜਾ ਅੱਗੇ ਹੋਰ ਗੀਤਾਂ 'ਤੇ ਕੰਮ ਕਰ ਰਹੇ ਹਨ। ਨਿੰਜਾ ਨੇ ABP ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਲੁੱਕ ਦੇ ਮਾਮਲੇ 'ਚ ਵੀ ਕੁਝ ਨਵਾਂ ਕਰਨ ਜਾ ਰਹੇ ਹਨ। ਹੁਣ ਉਸ 'ਚ ਕੀ ਕੁਝ ਹੋਏਗਾ ਉਸ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।