Punjabi singer Kaka ਦੇ Live show `ਚ ਹੰਗਾਮਾ,ਭੰਨੀਆਂ ਕੁਰਸੀਆਂ,ਸੁੱਟੀਆਂ ਬੋਤਲਾਂ, ਚਲਾਏ ਪਟਾਕੇ

Punjabi singer Kaka ਦੇ Live show `ਚ ਹੰਗਾਮਾ,ਭੰਨੀਆਂ ਕੁਰਸੀਆਂ,ਸੁੱਟੀਆਂ ਬੋਤਲਾਂ, ਚਲਾਏ ਪਟਾਕੇ

ਹਰਿਆਣਾ ਦੇ ਤਿੰਨ ਦਿਨਾਂ ਹਿਸਾਰ ਮੇਲੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਪੰਜਾਬੀ ਗਾਇਕ ਕਾਕਾ ਦੇ ਲਾਈਵ ਸ਼ੋਅ 'ਚ ਭਾਰੀ ਹੰਗਾਮਾ ਕੀਤਾ। ਦਰਅਸਲ, ਐਤਵਾਰ ਨੂੰ ਹਿਸਾਰ ਮੇਲੇ ਦਾ ਆਖ਼ਰੀ ਦਿਨ ਸੀ। ਰਾਤ 8 ਵਜੇ ਦੇ ਕਰੀਬ ਪੰਜਾਬੀ ਗਾਇਕ ਕਾਕਾ ਨੇ ਗਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਪ੍ਰੋਗਰਾਮ ਕੁਝ ਦੇਰ ਤੱਕ ਵਧੀਆ ਚੱਲਿਆ ਪਰ ਜਿਵੇਂ-ਜਿਵੇਂ ਰਾਤ ਵਧਦੀ ਗਈ ਅਤੇ ਪ੍ਰੋਗਰਾਮ ਅੱਗੇ ਵਧਦਾ ਗਿਆ ਤਾਂ ਫਲੈਮਿੰਗੋ ਕਲੱਬ ਦੇ ਨੌਜਵਾਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।ਇੰਨਾ ਹੀ ਨਹੀਂ ਸ਼ੋਅ ਦੌਰਾਨ ਕੁਝ ਸ਼ਰਾਰਤੀ ਅਨਸਰ ਵੀ. ਆਈ. ਪੀ. ਗੈਲਰੀ 'ਚ ਆ ਗਏ, ਜਿੱਥੇ ਉਨ੍ਹਾਂ ਨੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਰਸੀਆਂ ਵੀ ਭੰਨੀਆਂ। ਪੁਲਿਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਭੀੜ ਬੇਕਾਬੂ ਹੋ ਗਈ। ਅਜਿਹੇ 'ਚ ਪ੍ਰਬੰਧਕਾਂ ਨੂੰ ਪੰਜਾਬੀ ਗਾਇਕ ਕਾਕਾ ਦਾ ਪ੍ਰੋਗਰਾਮ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਰੋਕਣਾ ਪਿਆ। ਖਬਰਾਂ ਇਹ ਵੀ ਹਨ ਕਿ ਸ਼ਰਾਰਤੀ ਅਨਸਰਾਂ ਨੇ ਭੀੜ ਵਾਲੀ ਥਾਂ 'ਤੇ ਪਟਾਕੇ ਚਲਾਏ, ਜਿਸ ਕਾਰਨ ਹਫੜਾ-ਦਫੜੀ ਮੱਚ ਗਈ। ਇਸ ਦੇ ਨਾਲ ਹੀ ਪੁਲਿਸ ਨੇ ਦੰਗਾਕਾਰੀਆਂ 'ਤੇ ਲਾਠੀਚਾਰਜ ਵੀ ਕੀਤਾ ਪਰ ਉਹ ਨਹੀਂ ਮੰਨੇ। ਜਿਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਕੁਰਸੀਆਂ 'ਤੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਕੁਰਸੀਆਂ ਤੋੜ ਦਿੱਤੀਆਂ। ਸ਼ਰਾਰਤੀ ਅਨਸਰਾਂ ਦਾ ਰਵੱਈਆ ਦੇਖ ਕੇ ਲੋਕ ਆਪਣੇ ਘਰਾਂ ਨੂੰ ਜਾਣ ਲੱਗੇ।

JOIN US ON

Telegram
Sponsored Links by Taboola