Sidhu Moosewala New Song release by Barna boy : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ ਗੀਤ ਹੋਵੇਗਾ ਰਿਲੀਜ਼,ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਕੀਤਾ ਐਲਾਨ

Sidhu Moosewala New Song release by Barna boy : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ ਗੀਤ ਹੋਵੇਗਾ ਰਿਲੀਜ਼,ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਕੀਤਾ ਐਲਾਨ

#sidhumoosewala #Newsong #Meranaa #abpsanjha

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। 
ਜੀ ਹਾਂ ਜਲਦ ਹੀ ਮਰਹੂਮ ਗਾਇਕ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ |
 ਜਿਸਦਾ ਐਲਾਨ ਪ੍ਰਸਿੱਧ ਗਾਇਕ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਵੱਲੋਂ ਕੀਤਾ ਗਿਆ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਨੂੰ ਮਿਲੇ ਸਨ |
ਇਸ ਮੁਲਾਕਾਤ ਤੋਂ ਬਾਅਦ ਦੋਵੇਂ ਕਲਾਕਾਰਾਂ ਨੇ ਸਿੱਧੂ ਦੇ ਗੀਤ 'ਮੇਰਾ ਨਾ' ਦਾ ਖੁਲਾਸਾ ਕੀਤਾ। 
VO - ਸਟੀਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਤਸਵੀਰਾਂ ਸ਼ੇਅਰ ਕੀਤੀਆਂ ਏ ਸਿੱਧੂ ਦੇ ਗੀਤ "ਮੇਰਾ ਨਾ" ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ|
ਉਨ੍ਹਾਂ ਨੇ ਪੋਸਟ 'ਚ ਲਿਖਿਆ ਸਿੱਧੂ ਸਾਨੂੰ ਤੁਹਾਡੀ ਯਾਦ ਆਉਂਦੀ ਹੈ, ਅਸੀਂ ਮੰਮੀ-ਡੈਡੀ ਨਾਲ ਸਮਾਂ ਬਿਤਾਇਆ। ਮੈਂ ਅਤੇ @burnaboygram ਨੇ ਤੁਹਾਡੇ ਦੁਆਰਾ ਸ਼ੁਰੂ ਕੀਤਾ ਗੀਤ ਪੂਰਾ ਕਰ ਲਿਆ ਹੈ। "ਮੇਰਾ ਨਾ" (ਮੇਰਾ ਨਾਮ) ਦੁਨੀਆ ਨੂੰ ਸੁਣਨ ਲਈ ਤਿਆਰ....
ਇਥੇ ਇਹ ਵੀ ਦੱਸ ਦਈਏ ਕਿ ਮਸ਼ਹੂਰ ਗਾਇਕ ਸਟੀਲ ਬੈਂਗਲਜ਼ ਦੀ ਸਿੱਧੂ ਮੂਸੇਵਾਲਾ ਨਾਲ ਖਾਸ ਦੋਸਤੀ ਸੀ। ਸਟੀਲ ਬੈਂਗਲਜ਼ ਨੇ ਮੂਸੇਵਾਲਾ ਦੇ ਨਾਲ ਮੂਜ਼ਟੇਪ ਤੇ ਕਈ ਪ੍ਰੋਜੈਕਟਾਸ ਕੀਤੇ ਨੇ ਅਤੇ ਬਰਨਾ ਬੁਆਏ ਨੇ ਸਿੱਧੂ ਨਾਲ ਇੱਕ ਅਣਰਿਲੀਜ਼ ਟਰੈਕ ਵਿੱਚ ਕੰਮ ਕੀਤਾ।
ਸਿੱਧੂ ਦੀ ਮੌਤ ਤੋਂ ਬਾਅਦ ਇਹ ਉਸਦਾ ਤੀਸਰਾ ਗੀਤ ਰਿਲੀਜ਼ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਸਿੱਧੂ ਦੇ ਪਰਿਵਾਰ ਵਲੋਂ syl ਤੇ  vaar ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ | ਜਿਨ੍ਹਾਂ ਨੇ ਦੁਨੀਆਂ ਭਰ 'ਚ ਰਿਕਾਰਡ ਤੋੜੇ ਨੇ | ਸਿੱਧੂ ਦੇ ਗੀਤਾਂ ਨੂੰ ਕੁਝ ਹੀ ਮਿੰਟਾਂ 'ਚ ਮਿਲੀਆਂ views ਮਿਲਦੇ ਹਨ ਦੁਨੀਆਂ ਭਰ 'ਚ ਕਿਸੇ ਗਾਇਕ ਲਈ ਅਜਿਹੀ ਦੀਵਾਨਗੀ ਪਹਿਲੀ ਵਾਰ ਦੇਖੀ ਜਾ ਰਹੀ ਹੈ | ਸੋ ਹੁਣ ਸਿੱਧੂ ਦੇ ਨਵੇਂ ਗੀਤ "ਮੇਰਾ ਨਾ" ਦੇ ਰਿਲੀਜ਼ ਹੋਣ ਦਾ ਸਭ ਨੂੰ ਬੇਸਬੀ ਨਾਲ ਇੰਤਜ਼ਾਰ ਹੈ |

JOIN US ON

Telegram
Sponsored Links by Taboola