Shehnaaz Gill ਨੂੰ Fan ਨੇ ਸੋਨੇ ਦਾ ਕੜਾ ਕੀਤਾ Gift, ਸ਼ਹਿਨਾਜ਼ ਨੇ ਦਿੱਤਾ ਇਹ ਰਿਐਸ਼ਕਨ, Video Viral

Shehnaaz Gill ਨੂੰ Fan ਨੇ ਸੋਨੇ ਦਾ ਕੜਾ ਕੀਤਾ Gift, ਸ਼ਹਿਨਾਜ਼ ਨੇ ਦਿੱਤਾ ਇਹ ਰਿਐਸ਼ਕਨ, Video Viral

#shehnaazgill #viralvideo 

Shehnaaz Gill Viral Video: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਜਦੋਂ ਬਿੱਗ ਬੌਸ 13 ‘ਚ ਆਈ ਤਾਂ ਪੂਰੇ ਹਿੰਦੁਸਤਾਨ ਦੀ ਜਾਨ ਬਣ ਗਈ। ਸ਼ਹਿਨਾਜ਼ ਦੇ ਕਰੋੜਾਂ ਫੈਨਜ਼ ਹਨ, ਜੋ ਉਸ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ ਅਤੇ ਸ਼ਹਿਨਾਜ਼ ਵੀ ਕਦੇ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਕਰਦੀ। ਉਹ ਹਮੇਸ਼ਾ ਆਪਣੇ ਫੈਨਜ਼ ਨੂੰ ਪੂਰੇ ਪਿਆਰ ਤੇ ਨਿਮਰਤਾ ਨਾਲ ਮਿਲਦੀ ਹੈ। ਹੁਣ ਸ਼ਹਿਨਾਜ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਇਕ ਫੀਮੇਲ ਫੈਨ ਨੂੰ ਮਿਲ ਰਹੀ ਹੈ। ਵੀਡੀਓ ਦੇਖ ਸਭ ਲੋਕ ਸ਼ਹਿਨਾਜ਼ ਦੀ ਹਲੀਮੀ ਤੇ ਉਸ ਦੇ ਡਾਊਨ ਟੂ ਅਰਥ ਨੇਚਰ ਦੇ ਕਾਇਲ ਹੋ ਗਏ।

ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਦੀ ਇੱਕ ਡਾਇ ਹਾਰਡ ਫੈਨ ਉਸ ਨੂੰ ਮਿਲ ਕੇ ਰੋ ਪੈਂਦੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਵੀ ਆਪਣੀ ਪਿਆਰੀ ਫੈਨ ਨੂੰ ਗਲ ਨਾਲ ਲਗਾਉਂਦੀ ਹੈ। ਇਸ ਤੇ ਤਾਨੀਆ ਨਾਂ ਦੀ ਇਹ ਫੈਨ ਕਹਿੰਦੀ ਹੈ ਕਿ ਸ਼ਹਿਨਾਜ਼ ਨੂੰ ਮਿਲ ਕੇ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਇਹ ਵੀਡੀਓ ਇੱਥੇ ਹੀ ਖਤਮ ਨਹੀਂ ਹੁੰਦਾ। ਅੱਗੇ ਫੈਨ ਕਹਿੰਦੀ ਹੈ ਕਿ ਉਹ ਸ਼ਹਿਨਾਜ਼ ਲਈ ਇੱਕ ਗਿਫਟ ਲੈਕੇ ਆਈ ਹੈ। ਅੱਗੋਂ ਸ਼ਹਿਨਾਜ਼ ਪੁਛਦੀ ਹੈ ਕਿ ਕੀ? ਤਾਂ ਫੈਨ ਤੁਰੰਤ ਉਸ ਦੇ ਸਾਹਮਣੇ ਸੋਨੇ ਦਾ ਕੜਾ ਰੱਖ ਦਿੰਦੀ ਹੈ। ਇਸ ਤੋਂ ਬਾਅਦ ਉਹ ਫੈਨ ਕੜਾ ਲੈਕੇ ਗੋਡਿਆਂ ਦੇ ਭਾਰ ਬੈਠ ਜਾਂਦੀ ਹੈ। ਇਸ ਦੌਰਾਨ ਸ਼ਹਿਨਾਜ਼ ਬਾਰ-ਬਾਰ ਉਸ ਨੂੰ ਮਨਾ ਕਰਦੀ ਹੈ ਕਿ ਉਹ ਇੰਨਾਂ ਮਹਿੰਗਾ ਤੋਹਫਾ ਨਹੀਂ ਲੈ ਸਕਦੀ, ਪਰ ਫੈਨ ਜ਼ਿੱਦ ‘ਤੇ ਅੜ ਜਾਂਦੀ ਹੈ ਕਿ ਉਹ ਉਸ ਨੂੰ ਇਹ ਕੜਾ ਪਹਿਨਾ ਕੇ ਰਹੇਗੀ। ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਫੈਨਜ਼ ਦਾ ਇਹ ਪਿਆਰ ਦੇਖ ਕਾਫੀ ਭਾਵੁਕ ਹੋ ਜਾਂਦੀ ਹੈ ਅਤੇ ਉਸ ਨੂੰ ਗਲ ਨਾਲ ਲਗਾ ਲੈਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੇਖੋ ਵੀਡੀਓ:

JOIN US ON

Telegram
Sponsored Links by Taboola