ਅਨੁਰਾਗ ਕਸ਼ਯਪ ਤੇ ਤਾਪਸੀ ਪੰਨੂ ਦੀ ਰਿਹਾਇਸ਼ 'ਤੇ IT ਵਿਭਾਗ ਦੀ ਦੂਜੇ ਦਿਨ ਵੀ ਛਾਪੇਮਾਰੀ ਜਾਰੀ ਰਹੀ
ਫ਼ਿਲਮ ਮੇਕਰ ਅਨੁਰਾਗ ਕਸ਼ਯਪ ਤੇ ਅਦਾਕਾਰਾ ਤਾਪਸੀ ਪੰਨੂ ਸਮੇਤ ਫ਼ਿਲਮ ਇੰਡਸਟਰੀ ਨਾਲ ਜੁੜੇ ਕਈ ਲੋਕਾਂ ਖਿਲਾਫ IT ਵਿਭਾਗ ਨੇ ਛਾਪੇਮਾਰੀ ਕੀਤੀ.ਇਨਕਮ ਟੈਕਸ ਦੀ ਇਹ ਛਾਪੇਮਾਰੀ ਫੈਂਟਮ ਫ਼ਿਲਮ ਖਿਲਾਫ ਟੈਕਸ ਚੋਰੀ ਦੀ ਜਾਂਚ ਦਾ ਹਿੱਸਾ ਹੈ. ਜ਼ਿਕਰਯੋਗ ਹੈ ਕਿ ਫੈਂਟਮ ਫ਼ਿਲਮ ਨਾਂ ਦਾ ਪ੍ਰੋਡਕਸ਼ਨ ਹਾਊਸ ਨੂੰ 2018 ਵਿੱਚ ਬੰਦ ਕਰ ਦਿੱਤਾ ਗਿਆ ਸੀ. ਜੋ ਕਿ ਅਨੁਰਾਗ ਕਸ਼ਯਪ, ਨਿਰਦੇਸ਼ਕ-ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੀ , ਨਿਰਮਾਤਾ ਵਿਕਾਸ ਬਹਿਲ ਅਤੇ ਨਿਰਮਾਤਾ-ਮਧੂ ਮੰਟੇਨਾ ਵਲੋਂ ਸ਼ੁਰੂ ਕੀਤੀ ਗਈ ਸੀ.
Tags :
Taapsee Pannu Anurag Kashyap Income Tax CBDT Vikas Bahl Madhu Mantena It Raid Anurag Kashyap And Taapsee Pannu Vikramaditya Motwane