2021 ਚ ਰਿਲੀਜ਼ ਹੋਵੇਗੀ ਐਮੀ ਤਾਨੀਆ ਦੀ ਸੁਫਨਾ 2

ਐਮੀ ਵਿਰਕ ਤੇ ਤਾਨੀਆ ਦੀ ਫਿਲਮ ਸੁਫਨਾ 2 ਵੀ ਬਣ ਰਹੀ ਹੈ  ਇਸ ਗੱਲ ਦੀ ਪੁਸ਼ਟੀ ਫਿਲਮ ਦੇ ਡਾਇਰੈਕਟਰ ਜੈਦੀਪ ਸਿੱਧੂ ਨੇ ਕੀਤੀ ਹੈ ਐਮੀ ਨੇ ਇੰਸਟਾਗ੍ਰਾਮ ਤੇ ਪੋਸਟ ਪਾਕੇ ਕੇ ਪੁੱਛ ਸੀ ਕਿ ਫਿਲਮ ਦਾ ਦੂਜਾ ਭਾਗ ਬਨਾਯਾ ਜਾਵੇ ਕੇ ਨਾ ਜਿਸਦੇ ਜਵਾਬ ਦੇ ਵਿਚ ਦਰਸ਼ਕਾਂ ਜ਼ਿਆਦਾਤਰ ਹਾਂ ਲਿਖਿਆ ਤੇ ਉਸਤੋਂ ਬਾਅਦ ਜਗਦੀਪ ਸਿੱਧੂ ਨੇ ਕਾਰਫ਼ਾਰ੍ਮ ਕਰ ਦਿੱਤਾ ਕਿ ਸੁਫਨਾ 2 ਬਣ ਰਹੀ ਹੈ.  ਆਉਣ ਵਾਲੀ ਸੀਕਵਲ ਫਿਲਮ ਸੁਫਨਾ 2 ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ, ਅਤੇ ਇਹ ਪੋਸਟ ਪ੍ਰੋਡਕਸ਼ਨ ਦੇ ਆਖਰੀ ਪੜਾਅ ਵਿੱਚ ਹੈ। ਫਿਲਮ ਵਿੱਚ  ਤਾਨੀਆ ਦੇ ਨਾਲ ਐਮੀ  ਵਿਰਕ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਵੇਗੀ.
 
ਦੋਵੇਂ ਅਦਾਕਾਰਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲਜ਼ 'ਤੇ ਫਿਲਮ ਦੇ ਦੇਰ ਰਾਤ ਸ਼ੂਟਿੰਗ ਦੇ ਕਾਰਜਕ੍ਰਮ ਦੀ ਝਲਕ ਸਾਂਝੀ ਕੀਤੀ.ਇਸਦੇ ਨਾਲ ਹੀ ਓਨਾ ਨੇ ਫਿਲਮ ਦੇ ਸੇਟ੍ਸ ਤੋਂ ਕੁਜ ਤਸਵੀਰਾਂ ਵੀ ਸਾਂਝੀਆਂ ਕੀਤੀਆਂ . ਐੱਮਏ ਵਿਰਕ ਤੇ ਤਾਨੀਆ ਦੀ ਫਿਲਮ 2020 ਚ ਰਿਲੀਜ਼ ਹੋਇ ਸੀ ਤੇ ਦਰਸ਼ਕਾਂ ਨੇ ਵੀ ਫਿਲਮ ਨੂੰ ਚੰਗਾ ਪਿਆਰ ਦਿੱਤਾ ਸੀ ਜਿਸਤੋਂ ਬਾਅਦ ਇਸਦੇ ਦੂਜੇ ਭਾਗ ਨੂੰ ਬਣਾਉਣ ਦਾ ਫੈਂਸਲਾ ਕੀਤਾ ਗਿਆ ਸੀ. ਤੇ ਹੁਣ ਉਮੀਦ ਹੈ ਕਿ 2021  ਚ ਰਿਲੀਜ਼ ਹਵੇਗੀ ਸੁਫਨਾ 2 
 

JOIN US ON

Telegram
Sponsored Links by Taboola