Fatehgarh Sahib News |Actress Sonam Bajwa ਨੇ ਕੀਤੀ ਵੱਡੀ ਗ਼ਲਤੀ;ਭੜਕਿਆ ਮੁਸਲਿਮ ਤੇ ਸਿੱਖ ਭਾਈਚਾਰਾ| Abp Sanjha
ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ ਕਸਾਈ ਵਿੱਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਫਿਲਮ “ਪਿੱਟ ਸਿਆਪਾ” ਦੀ ਟੀਮ ਵੱਲੋਂ ਕੀਤੀ ਗਈ ਸ਼ੂਟਿੰਗ ਖ਼ਿਲਾਫ਼ ਮੁਸਲਿਮ ਅਤੇ ਸਿੱਖ ਭਾਈਚਾਰੇ ਨੇ ਰੋਸ਼ ਪ੍ਰਗਟ ਕੀਤਾ। ਨਾਜ਼ਮ ਅਲੀ ਮੁਹੰਮਦ ਸਲਮਾਨ ਅਤੇ ਨਵਦੀਪ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਪੁਲਿਸ ਤੋਂ ਮੰਗ ਕੀਤੀ ਕਿ ਸੋਨਮ ਬਾਜਵਾ, ਡਾਇਰੈਕਟਰ ਅਤੇ ਟੀਮ ਸਮੇਤ ਪੁਰਾਤੱਤਵ ਵਿਭਾਗ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਜਾਂਦੀ। ਭਗਤ ਸਦਨਾ ਜੀ ਸਿੱਖ ਅਤੇ ਮੁਸਲਿਮ ਦੋਵੇਂ ਸਮਾਜਾਂ ਵੱਲੋਂ ਬਹੁਤ ਅਦਬ ਨਾਲ ਮੰਨੇ ਜਾਂਦੇ ਹਨ ਅਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ਼ਿਕਾਇਤਕਾਰਾਂ ਦੇ ਅਨੁਸਾਰ ਮਸਜਿਦ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ ਹੈ ਅਤੇ ਧਾਰਮਿਕ ਆਸਥਾ ਨਾਲ ਖਿਲਵਾਰ ਹੋਇਆ ਹੈ, ਜਿਸ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।