ਕਿਸਾਨਾਂ ਦੇ ਨਾਲ ਗੁਰਪ੍ਰੀਤ ਘੁੱਗੀ ਨੇ ਕੀਤੀ 2021 ਦੀ ਸ਼ੁਰੂਆਤ

Continues below advertisement
#Gurpreetghuggi #2021 #Singhuborder #Kisanandolan

ਕਾਮੇਡੀਅਨ ਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਇਸ ਵਾਰ ਨਵਾਂ ਸਾਲ ਕਿਸਾਨਾਂ ਦੇ ਨਾਲ ਮਨਾਇਆ ਹੈ. ਗੁਰਪ੍ਰੀਤ ਘੁੱਗੀ 31 ਦਸੰਬਰ 2020 ਨੂੰ ਪਰਿਵਾਰ ਸਮੇਤ ਸਿੰਘੁ ਬਾਰਡਰ ਪਹੁੰਚੇ. 
 
ਕਾਮੇਡੀਅਨ ਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਇਸ ਵਾਰ ਨਵਾਂ ਸਾਲ ਕਿਸਾਨਾਂ ਦੇ ਨਾਲ ਮਨਾਇਆ ਹੈ. ਗੁਰਪ੍ਰੀਤ ਘੁੱਗੀ 31 ਦਸੰਬਰ 2020 ਨੂੰ ਪਰਿਵਾਰ ਸਮੇਤ ਸਿੰਘੁ ਬਾਰਡਰ ਪਹੁੰਚੇ. ਜਿਥੇ ਉਨ੍ਹਾਂ ਨੇ ਨਵੇਂ ਸਾਲ ਦੀ ਰਾਤ ਗੁਜ਼ਾਰੀ.'ਗੁਰਪ੍ਰੀਤ ਘੁੱਗੀ ਨੇ ਕਿਹਾ ਕੀ," ਨਵਾਂ ਸਾਲ ਕਿਸਾਨਾਂ ਦੇ ਨਾਲ ਚੜ੍ਹਾਉਣ ਤੋ ਇਲਾਵਾ ਹੋਰ ਕੋਈ ਵਧੀਆਂ ਤਰੀਕਾ ਨਹੀਂ ਸੀ . ਜਿਥੇ ਸਾਢੇ ਕਿਸਾਨ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਨੇ ਤੇ ਅਸੀਂ ਵੀ ਇਥੇ ਹੀ ਸਾਲ ਦੀ ਸ਼ੁਰੂਆਤ ਕੀਤੀ.ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ , 2020 ਜਿਸ ਤਰ੍ਹਾਂ ਦਾ ਵੀ ਨਿਕਲ ਗਿਆ , ਪਰ ਪਰਮਾਤਮਾ ਅੱਗੇ ਅਰਦਾਸ ਹੈ ਕੀ ਸਾਲ 2021 ਵਧੀਆਂ ਆਵੇ ਤੇ ਕਿਸਾਨੀ ਸੰਘਰਸ਼ ਦੀ ਜਿੱਤ ਹੋਵੇ..

ਇਸ ਤੋਂ ਪਹਿਲਾ ਗੁਰਪ੍ਰੀਤ ਘੁੱਗੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਦਿੱਲੀ ਪਹੁੰਚੇ ਸੀ . ਜਿਥੇ ਉਨ੍ਹਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਸੀ . ਇਸਦੇ ਨਾਲ ਹੀ ਗੁਰਪ੍ਰੀਤ ਘੁੱਗੀ ਤੇ ਹੋਰ ਬਾਕੀ ਕਲਾਕਾਰ ਸੋਸ਼ਲ ਮੀਡੀਆ ਤੇ ਇਸ ਮੂਵਮੈਂਟ ਨੂੰ ਤਾਜ਼ਾ ਰੱਖ ਰਹੇ ਨੇ.ਆਏ ਦਿਨ ਕੋਈ ਨਾ ਕੋਈ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ 'ਚ ਜਾ ਆਪਣਾ ਯੋਗਦਾਨ ਦੇ ਰਹੇ ਨੇ .
Continues below advertisement

JOIN US ON

Telegram