Sidhu Moose Wala ਵਾਂਗ ਪੱਟ 'ਤੇ ਥਾਪੀ ਮਾਰ Jazzy B ਨੇ ਦਿੱਤੀ ਸ਼ਰਧਾਂਜਲੀ
ਪੰਜਾਬੀ ਸਿੰਗਰ Sidhu Moose Wala ਦੀ ਮੌਤ ਨੇ ਪੰਜਾਬ ਦੇ ਨਾਲ-ਨਾਲ ਦੁਨੀਆ ਦੇ ਹਰ ਕੋਨੇ 'ਚ ਬਸੇ ਉਨ੍ਹਾਂ ਦੇ ਫੈਨ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਦੇ ਨਾਲ ਹੀ ਦੇਸ਼-ਦੁਨੀਆ ਦੇ ਕਲਾਕਾਰ ਵੀ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਹੁਣ ਪੰਜਾਬੀ ਸਿੰਗਰ ਜੈਜ਼ੀ ਬੀ ਨੇ ਵੀ ਸਿੱਧੂ ਮੂਸੇਵਾਲਾ ਨੂੰ ਖਾਸ ਅੰਦਾਜ਼ 'ਚ ਯਾਦ ਕੀਤਾ ਹੈ। ਦੱਸ ਦਈਏ ਕਿ ਇੱਕ ਲਾਈਵ ਸ਼ੋਅ ਦੌਰਾਨ ਸਟੇਜ਼ 'ਤੇ ਜੈਜ਼ੀ ਨੇ ਸਿੱਧੂ ਦਾ ਸਿਗਨੈਚਰ ਸਟੈਪ ਪੱਟ 'ਤੇ ਥਾਪੀ ਮਾਰ ਸਿੱਧੂ ਨੂੰ ਯਾਦ ਕੀਤਾ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।