ਮੁਸ਼ਕਿਲਾਂ 'ਚ ਆਈ ਮਿਸ ਯੂਨੀਵਰਸ Harnaaz Sandhu, ਐਕਟਰਸ Upasna Singh ਹੋਈ ਖ਼ਫਾ

Continues below advertisement

ਮਸ਼ਹੂਰ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਅਦਾਕਾਰਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਖਿਲਾਫ ਚੰਡੀਗੜ੍ਹ ਦੀ ਜ਼ਿਲਾ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ। ਉਪਾਸਨਾ ਸਿੰਘ ਨੇ ਆਪਣੇ ਵਕੀਲਾਂ ਕਰਨ ਸਚਦੇਵਾ ਅਤੇ ਇਰਵਿਨੀਤ ਕੌਰ ਰਾਹੀਂ ਸਿਵਲ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਾਣਯੋਗ ਅਦਾਲਤ ਨੂੰ ਦੱਸਿਆ ਕਿ ਹਰਨਾਜ਼ ਕੌਰ ਸੰਧੂ ਉਸ ਦੀ ਪੰਜਾਬੀ ਫ਼ਿਲਮ ‘ਬਾਈ ਜੀ ਕੁਟਾਂਗੇ’ ਦੀ ਹੀਰੋਇਨ ਹੈ, ਜੋ ਕਿ 19 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਮਿਸ ਯੂਨੀਵਰਸ ਬਣਨ ਤੋਂ ਬਾਅਦ ਹੁਣ ਉਹ ਇਸ ਫਿਲਮ ਦੀ ਪ੍ਰਮੋਸ਼ਨ 'ਚ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦੇ ਰਹੀ ਅਤੇ ਨਾ ਹੀ ਲਿਖਤੀ ਕਾਨੂੰਨੀ ਵਾਅਦੇ ਮੁਤਾਬਕ ਫਿਲਮ ਦੀ ਪ੍ਰਮੋਸ਼ਨ ਲਈ ਸਮਾਂ ਦੇ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹਰਨਾਜ਼ ਕੌਰ ਸੰਧੂ ਦਾ ਇਸ ਫ਼ਿਲਮ ਨੂੰ ਬਣਾਉਣ ਵਾਲੀ ਕੰਪਨੀ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਨਾਲ ਕਾਨੂੰਨੀ ਸਮਝੌਤਾ ਹੋਇਆ ਸੀ, ਜਿਸ ਅਨੁਸਾਰ ਹਰਨਾਜ਼ ਸੰਧੂ ਨੂੰ ਫ਼ਿਲਮ ਦੀ ਪ੍ਰਮੋਸ਼ਨਲ ਗਤੀਵਿਧੀ ਲਈ ਕੁਝ ਦਿਨ ਦਾ ਸਮਾਂ ਦੇਣਾ ਪਿਆ ਸੀ। ਹੁਣ ਉਹ ਇਸ ਫਿਲਮ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰ ਰਹੀ ਹੈ। ਉਪਾਸਨਾ ਸਿੰਘ ਮੁਤਾਬਕ ਉਨ੍ਹਾਂ ਨੇ ਇਹ ਫਿਲਮ ''ਸੰਤੋਸ਼ ਐਂਟਰਟੇਨਮੈਂਟ ਸਟੂਡੀਓ'' ਦੇ ਬੈਨਰ ਹੇਠ ਬਣਾਈ ਹੈ। ਇਸ ਫਿਲਮ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਇਸ ਫਿਲਮ ਦੀ ਹੀਰੋਇਨ ਹਰਨਾਜ਼ ਸੰਧੂ ਹੈ।

Continues below advertisement

JOIN US ON

Telegram