ਮੋਗੈਂਬੋ ਬਣ Salman Khan ਨੇ Bigg Boss 16 ਦੇ ਪ੍ਰੋਮੋ 'ਚ ਆਪਣੀ ਲੁੱਕ ਨਾਸ ਸਭ ਨੂੰ ਕੀਤਾ ਹੈਰਾਨ
Bigg Boss 16 Promo: ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਆਉਣ ਵਾਲੇ 16ਵੇਂ ਸੀਜ਼ਨ ਦਾ ਮਜ਼ੇਦਾਰ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਬਿੱਗ ਬੌਸ ਦੇ ਹੋਸਟ ਸਲਮਾਨ ਖ਼ਾਨ ਮੋਗੈਂਬੋ ਲੁੱਕ 'ਚ ਨਜ਼ਰ ਆ ਰਹੇ ਹਨ। ਸਲਮਾਨ ਨੇ 1987 ਦੀ ਫਿਲਮ ਮਿਸਟਰ ਇੰਡੀਆ ਦੇ ਪ੍ਰਸਿੱਧ ਖਲਨਾਇਕ ਦੀ ਲੁੱਕ ਨੂੰ ਅਪਣਾਇਆ ਹੈ ਅਤੇ ਇਸ ਨੂੰ ਪ੍ਰੋਮੋ ਵਿੱਚ ਰਿਲੀਜ਼ ਕੀਤਾ ਹੈ। ਸਲਮਾਨ ਖ਼ਾਨ ਨੇ ਮੋਗੈਂਬੋ ਵਾਂਗ ਗੋਲਜਨ ਡਿਟੇਲਿੰਗ ਵਾਲੀ ਜੈਕੇਟ ਪਾਈ ਹੋਈ ਹੈ ਅਤੇ ਇਹ ਇੱਕ ਵ੍ਹਾਈਟ ਸਿੰਘਾਸਣ 'ਤੇ ਬੈਠਾ ਹੈ, ਜਿਸ 'ਚ ਕ੍ਰਿਸਟਲ ਬਾਲ ਲੱਗੀ ਹੋਈ ਹੈ। ਪ੍ਰੋਮੋ ਦੇ ਕੈਪਸ਼ਨ 'ਚ ਲਿਖਿਆ ਹੈ, ਹਰ ਕਿਸੇ ਦੀ ਗੇਮ ਫੇਲ ਹੋ ਜਾਵੇਗੀ, ਜਦੋਂ ਬਿੱਗ ਬੌਸ ਖੁਦ ਇਸ ਗੇਮ ਨੂੰ ਖੇਡਣਗੇ।
Tags :
Salman Khan Bollywood Entertainment News Bigg Boss Punjabi News ABP Sanjha Bigg Boss 16 Bigg Boss 16 Promo