Sidhu Moose Wala new song |ਕੁਝ ਘੰਟਿਆਂ ਦਾ ਇੰਤਜ਼ਾਰ ਹੋਰ,ਅੱਜ ਆ ਰਿਹਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 410

Continues below advertisement

Sidhu Moose Wala new song |ਕੁਝ ਘੰਟਿਆਂ ਦਾ ਇੰਤਜ਼ਾਰ ਹੋਰ,ਅੱਜ ਆ ਰਿਹਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 410

#SidhuMooseWala #newsong #410 #sunnymalton #Drippy #Mansa #abpsanjha ਕੁਝ ਘੰਟਿਆਂ ਦਾ ਇੰਤਜ਼ਾਰ ਹੋਰ,ਅੱਜ ਆ ਰਿਹਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 410 ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਰਿਲੀਜ਼ ਹੋਣਾ, ਗੀਤ ਦਾ ਨਾਮ ਹੈ 410, ਸਨੀ ਮਾਲਟਨ ਨਾਲ ਮੂਸੇਵਾਲਾ ਦਾ ਇਹ ਗੀਤ ਹੈ, ਜਿਸ ਨੂੰ ਭਾਰਤ ਵਿੱਚ ਸ਼ਾਮ ਪੰਜ ਵਜੇ ਰਿਲੀਜ਼ ਕੀਤਾ ਜਾਵੇਗਾ, ਸਨੀ ਮਾਲਟਨ ਵੱਲੋਂ ਆਪਣੇ ਯੂਟਿਊਬ ਪੇਜ ਤੇ ਇਸ ਗੀਤ ਦਾ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ, ਇਸ ਤੋਂ ਪਹਿਲਾਂ 6 ਫਰਵਰੀ ਨੂੰ ਗੀਤ ਡ੍ਰਿਪੀ ਆਇਆ ਸੀ, ਗੀਤ Drippy ਨੇ ਸਰੋਤਿਆਂ ਮਨ ਜਿੱਤਿਆ ਅਤੇ ਪਹਿਲੇ ਹੀ ਕੁਝ ਮਿਨਟਾਂ ਦੇ ਅੰਦਰ ਲੱਖਾਂ ਵਾਰ ਇਹ ਗੀਤ ਸੁਣਿਆ ਗਿਆ, ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਹਮੇਸ਼ਾਂ ਹੀ ਇਸ ਤਰ੍ਹਾਂ ਦਾ ਪਿਆਰ ਮਿਲਦਾ, 410 ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਉਨ੍ਹਾਂ ਦਾ ਸੱਤਵਾਂ ਗੀਤ ਹੈ, ਇਸ ਤੋਂ ਪਹਿਲਾਂ ਚੋਰਨੀ ਅਤੇ ਵੌਚ ਆਊਟ ਗੀਤ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ, ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਤੱਕ 6 ਗਾਣੇ ਰਿਲੀਜ਼ ਹੋ ਚੁਕੇ ਹਨ, ਜਿਨ੍ਹਾਂ ਵਿੱਚ ਐੱਸਵਾਈਐੱਲ, ਵਾਰ- ਸਿੱਖ ਜਰਨੈਲ ਹਰੀ ਸਿੰਘ ਨਲੂਆ, ਮੇਰਾ ਨਾਂ ਤੇ ਚੋਰਨੀ , ਵੌਚ ਆਊਟ ਅਤੇ ਹੁਣ ਡ੍ਰਿਪੀ ਵੀ ਸ਼ਾਮਲ ਹਨ।

Continues below advertisement

JOIN US ON

Telegram