ਟਰੈਕਟਰ ਪਰੇਡ ਲਈ ਸਮਰਾਲਾ ਤੋਂ ਤੁਰੇ ਕਿਸਾਨ, ਗਾਇਕ ਜੱਸ ਬਾਜਵਾ ਤੇ ਸਤਵਿੰਦਰ ਬਿੱਟੀ ਨੇ ਕੀਤਾ ਰਵਾਨਾ
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਟਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ ਸੀ. ਜਿਸਦੀਆਂ ਤਿਆਰੀਆਂ ਵੱਖ-ਵੱਖ ਥਾਵਾਂ 'ਤੇ ਚਲ ਰਹੀਆਂ ਨੇ .ਜਿਸ ਲਈ ਪੰਜਾਬੀ ਗਾਇਕਾ ਵਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ. ਪੰਜਾਬ ਦੇ ਕਲਾਕਾਰ ਟਰੈਕਟਰ ਰੈਲੀ 'ਚ ਸ਼ਾਮਿਲ ਹੋਣ ਲਈ ਲੋਕਾ ਨੂੰ ਅਪੀਲ ਕਰ ਰਹੇ ਨੇ.ਸਮਰਾਲਾ ਵਿਖੇ ਪੰਜਾਬੀ ਗਾਇਕ ਜੱਸ ਬਾਜਵਾ ਤੇ ਸਤਵਿੰਦਰ ਬਿੱਟੀ ਟਰੈਕਟਰ ਰੈਲੀ 'ਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਰਵਾਨਾ ਕਰਨ ਲਈ ਪਹੁੰਚੇ.
Tags :
Jass Bajwa At Samrala 26 January Tractor Prade Tractor Prade 26 January Jass Bajwa Tractor Rally Satwinder Bitti Tractor March Farmers Farmers Protest Kisan Andolan