ਭਾਰਤੀ ਤੇਜ਼ ਗੇਂਦਬਾਜ਼ Arshdeep Singh ਦੀ ਸਪੋਰਟ 'ਚ ਉਤਰੇ ਪੰਜਾਬੀ ਕਲਾਕਾਰ

ਭਾਰਤ ਬਨਾਮ ਪਾਕਿਸਤਾਨ (IND vs PAK) ਵਿਚਕਾਰ ਹਾਈ ਵੋਲਟੇਜ ਮੈਚ ਹਮੇਸ਼ਾ ਹੀ ਦੇਖੇ ਗਏ ਹਨ। ਏਸ਼ੀਆ ਕੱਪ 2022 ਵਿੱਚ ਵੀ ਇਹੀ ਸਿਲਸਿਲਾ ਜਾਰੀ ਹੈ। ਜਿਸ 'ਚ ਪਹਿਲਾ ਮੈਚ ਟੀਮ ਇੰਡੀਆ ਦੀ ਜਿੱਤ ਹੋਈ ਸੀ, ਜਦਕਿ ਐਤਵਾਰ ਨੂੰ ਸੁਪਰ 4 ਦੇ ਦੂਜੇ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ 'ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਾਕਿ ਖਿਡਾਰੀ ਆਸਿਫ ਅਲੀ ਦਾ ਆਸਾਨ ਕੈਚ ਛੱਡਿਆ।

ਇਹ ਕੈਚ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ, ਜਿਸ ਕਾਰਨ ਭਾਰਤ ਹਾਰ ਗਿਆ। ਅਜਿਹੇ 'ਚ ਹੁਣ ਅਰਸ਼ਦੀਪ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬੀ ਇੰਡਟਸਰੀ ਅਰਸ਼ਦੀਪ ਸਿੰਘ ਦੇ ਸਮਰਥਨ `ਚ ਉੱਤਰ ਆਈ ਹੈ। ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ `ਤੇ ਪੋਸਟਾਂ ਪਾ ਕੇ ਅਰਸ਼ਦੀਪ ਦਾ ਸਮਰਥਨ ਕੀਤਾ ਹੈ। 

JOIN US ON

Telegram
Sponsored Links by Taboola