ਫਿਲਮ 'ਕੈਰੀ ਆਨ ਜੱਟਾ 3' ਇਸ ਦਿਨ ਸਿਨੇਮਾਘਰਾਂ 'ਚ ਕਰੇਗੀ ਧਮਾਕਾ, ਕਈ ਭਾਸ਼ਾਵਾਂ `ਚ ਹੋਵੇਗੀ ਡਬਿੰਗ
Continues below advertisement
ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਕੈਰੀ ਆਨ ਜੱਟਾ (2012) ਤੇ ਕੈਰੀ ਆਨ ਜੱਟਾ 2 (2018) ਨੂੰ ਕਿੰਨਾ ਵਧੀਆ ਰਿਸਪੌਂਸ ਮਿਲਿਆ। ਇਹ ਫ਼ਿਲਮ ਪੂਰੇ ਭਾਰਤ `ਚ ਪਸੰਦ ਕੀਤੀ ਗਈ। ਇਹੀ ਨਹੀਂ ਸਾਊਥ ਸਿਨੇਮਾ `ਚ ਤਾਂ ਫ਼ਿਲਮ ਦੇ 3 ਰੀਮੇਕ ਵੀ ਬਣ ਚੁੱਕੇ ਹਨ। ਇਸ ਤੇ ਬੋਲਦਿਆਂ ਗਿੱਪੀ ਗਰੇਵਾਲ ਨੇ ਕਿਹਾ ਕਿ "ਕੈਰੀ ਆਨ ਜੱਟਾ ਇੱਕ ਵੱਡੀ ਫ਼ਰੈਂਚਾਈਜ਼ੀ ਹੈ। ਮੈਂ ਸਮਝਦਾ ਹਾਂ ਕਿ ਇਸ ਨੂੰ ਦਰਸ਼ਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ ਤਾਂ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਫ਼ਿਲਮ (ਕੈਰੀ ਆਨ ਜੱਟਾ 3) ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਈਏ। ਇਸ ਲਈ ਕੈਰੀ ਆਨ ਜੱਟਾ 3 ਨੂੰ ਹਿੰਦੀ, ਤਾਮਿਲ, ਤੇਲਗੂ ਤੇ ਹੋਰ ਸਾਊਥ ਦੀਆਂ ਭਾਸ਼ਾਵਾਂ `ਚ ਵੀ ਡੱਬ ਕੀਤਾ ਜਾਵੇਗਾ।
Continues below advertisement