ਹੜ੍ਹ ਨਾਲ ਰੁੜੇ 70 ਘਰਾਂ ਦਾ ਸਲਮਾਨ ਖਾਨ ਨੇ ਕਰਵਾਇਆ ਨਿਰਮਾਣ

Continues below advertisement
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਲੌਕਡਾਊਨ ਦੌਰਾਨ ਆਪਣਾ ਬਹੁਤ ਸਾਰਾ ਸਮਾਂ ਆਪਣੇ ਪਨਵੇਲ ਫਾਰਮ house ਵਿਚ ਬਿਤਾਇਆ। ਇਸ ਦੌਰਾਨ ਸਲਮਾਨ ਨੇ ਕਈ ਮਿਊਜ਼ਿਕ ਵੀਡੀਓ ਪੇਸ਼ ਕੀਤੀਆਂ ਅਤੇ ਫੈਨਜ਼ ਨੂੰ ਪਿਆਰ ਦਾ ਮੈਸੇਜ ਦਿੱਤਾ। ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਵੀ ਕੀਤੀ। ਸਲਮਾਨ ਖਾਨ ਇਨ੍ਹੀਂ ਦਿਨੀਂ ਫਿਰ ਤੋਂ ਚਰਚਾ ਵਿੱਚ ਆਏ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਹੜ੍ਹਾਂ ਕਾਰਨ ਡਿੱਗੇ ਮਕਾਨਾਂ ਨੂੰ ਠੀਕ ਕਰਨ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਓਹਨਾ ਨੇ ਪੂਰਾ ਕੀਤਾ ਹੈ। ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਖਿਦਰਾਪੁਰ ਪਿੰਡ ਨਾਲ ਵਾਅਦਾ ਕੀਤਾ ਸੀ । ਸਲਮਾਨ ਨੇ ਕਈ ਹੋਰ ਪਿੰਡਾਂ ਦੀ ਵੀ ਮਦਦ ਕੀਤੀ ਹੈ। ਪੱਛਮੀ ਮਹਾਰਾਸ਼ਟਰ ਦੇ ਬਹੁਤ ਸਾਰੇ ਹਿੱਸੇ ਭਾਰੀ ਬਾਰਸ਼ ਕਾਰਨ ਹੜ੍ਹ ਨਾਲ ਭਰੇ ਹੋਏ ਸਨ।
ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਰਾਜੇਂਦਰ ਪਾਟਿਲ ਯਾਦਰਾਵਕਰ ਨੇ ਟਵੀਟ ਕਰਕੇ ਸਲਮਾਨ ਖਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲਮਾਨ ਖਾਨ ਨੇ ਖਿਦਰਾਪੁਰ ਦੇ 70 ਪ੍ਰਭਾਵਿਤ ਘਰਾਂ ਦਾ ਨਿਰਮਾਣ ਕਰਵਾਇਆ ਹੈ । ਉਨ੍ਹਾਂ ਨੇ ਟਵਿੱਟਰ 'ਤੇ ਕੋਲਾਪੁਰ ਜ਼ਿਲ੍ਹੇ ਦੇ ਪਿੰਡ ਖਿਦਰਾਪੁਰ' ਚ 'ਭੂਮੀਪੁਜਨ' ਸਮਾਗਮਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
Continues below advertisement

JOIN US ON

Telegram