ਸਿੱਧੂ ਮੂਸੇਵਾਲਾ ਦਾ ਪਿਆ ਬੱਬੂ ਮਾਨ ਨਾਲ ਪੇਚਾ, ਧਮਕੀਆਂ 'ਤੇ ਪਹੰਚੀ ਗੱਲ |

ਸਿੱਧੂ ਮੂਸੇਵਾਲਾ ਨੂੰ ਜੇਕਰ ਸਿੱਧੂ ਵਿਵਾਦਵਾਲਾ ਕਿਹਾ ਜਾਵੇ ਤਾਂ ਕੁਝ ਗ਼ਲਤ ਨਹੀਂ ਹੋਏਗਾ ਕਿਉਕਿ ਆਏ ਦਿਨ ਸਿੱਧੂ ਆਪਣੇ ਬੋਲਾ ਤੇ ਦਿਤੇ ਬਿਆਨਾਂ ਕਰਕੇ ਵਿਵਾਦਾ ਨਾਲ ਜੁੜਿਆ ਰਹਿੰਦਾ ਹੈ | ਪਰ ਇਸ ਵਾਰ ਲਗਦਾ ਹੈ ਕਿ ਸਿੱਧੂ ਦਾ ਪੇਚਾ ਬੱਬੂ ਮਾਨ ਨਾਲ ਪਿਆ ਹੈ | ਬੀਤੇ ਦਿਨ ਤੋਂ ਹੀ ਬੱਬੂ ਮਾਨ ਦੇ ਫੈਨਜ਼ ਤੇ ਖੂਬ ਭੜਕ ਰਿਹਾ ਹੈ ਸਿੱਧੂ ਮੂਸੇਵਾਲਾ .. ਸਿੱਧੂ ਨੇ ਆਪਣੇ ਲਾਈਵ 'ਚ ਬੱਬੂ ਮਾਨ ਤੇ ਓਹਨਾ ਦੇ ਫੈਨਜ਼ ਤੇ ਸਿੱਧਾ ਨਿਸ਼ਾਨਾ ਸਾਧਿਆ ਹੈ , ਭਾਵੇ ਆਪਣੇ  ਇਸ ਲਾਈਵ 'ਚ ਸਿੱਧੂ ਨੇ ਕਿਸੇ ਦਾ ਨਾਮ ਨਹੀਂ ਲਿਆ ਪਾਰ ਸਿੱਧੂ ਦੇ ਬੋਲਾ ਤੇ ਗੱਲਾਂ ਤੋਂ ਸਾਫ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ ਤੇ ਆਪਣਾ ਗੁੱਸਾ ਕਢ ਰਿਹਾ ਹੈ
ਹਾਲ ਹੀ ਵਿਚ ਬੱਬੂ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ ਤੇ ਜਿਸਦੇ ਅਗਲੇ ਦਿਨ ਹੀ ਸਿੱਧੂ ਦਾ ਗੀਤ 'my block' ਰਿਲੀਜ਼ ਹੋਇਆ .. ਤੇ ਯੂਟਿਊਬ ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ ਜਿਸਦਾ screenshot ਸਿੱਧੂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਸੀ ਜਿਸ ਤੋ ਬਾਅਦ ਹੀ ਬੱਬੂ ਮਾਨ ਦੇ ਫੈਨਜ਼ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ .. ਉਸਤੋਂ ਬਾਅਦ ਹੀ ਸਿੱਧੂ ਨੂੰ ਕੋਮੇੰਟ੍ਸ ਵਿਚ ਧਮਕੀਆਂ ਮਿਲਣ ਲੱਗ ਗਈਆ.. ਇਸ ਸਬ ਦਾ ਰੋਸਾ ਸਿੱਧੂ ਨੇ ਆਪਣੇ ਲਾਈਵ ਚ ਕਡਿਆ ਤੇ ਉਸਨੂੰ ਫੋਨ ਤੇ ਮੈਸੇਜ 'ਚ ਧਮਕੀਆਂ ਦੇਣ  ਵਾਲੇ ਬੱਬੂ ਮਾਨ ਦੇ ਫੈਨਜ਼ ਨੂੰ ਮਾੜਾ ਕਿਹਾ ... ਲਾਈਵ ਤੋਂ ਬਾਅਦ ਸਿੱਧੂ ਨੇ ਇਕ ਪੋਸਟ ਵੀ ਸ਼ੇਅਰ ਕੀਤੀ ਜਿਸ 'ਚ ਉਸਨੇ ਲਿਖਿਆ " ਫੋਨ ਤੇ , ਇੰਟਰਵਿਊ 'ਚ ਭੌਕਣ ਵਾਲੀਆ ਦੁੱਕੀਆ ਨੂੰ ਇਕੋ ਗੱਲ ਕਹਿਣੀ ਆ , ਥੋਡਾ ਸੱਜਰਾ ਪਰੋਣਾ ਮੂਸੇ ਪਿੰਡ ਰਹਿੰਦੀ ਆ ... ਇਸਤੋਂ ਇਹ ਪਤਾ ਚਲਦਾ ਹੈ ਕਿ ਸਿੱਧੂ ਵਲੋਂ ਖੁਲਾ ਚਲੇਂਜ਼ ਹੈ ਉਹ ਸਬ ਲੋਕਾਂ ਨੂੰ ਜੋ ਉਸਨੂੰ ਮਾੜਾ ਬੋਲ ਰਹੇ ਨੇ   .

JOIN US ON

Telegram
Sponsored Links by Taboola