ਕਿਸਾਨਾਂ ਦੇ ਹੱਕ ਲਈ ਲੜਨ ਨੂੰ ਤਿਆਰ ਸਿੱਪੀ ਗਿੱਲ
Continues below advertisement
ਖੇਤੀ ਐਕਟ ਖਿਲਾਫ਼ ਇਕਜੁਟ ਹੋਏ ਪੰਜਾਬੀ ਸਿਤਾਰੇ ਹੁਣ ਪੰਜਾਬ ਗਵਰਨਰ ਦਾ ਰੁੱਖ ਕਰਨ ਜਾ ਰਹੇ ਨੇ . ਸੋਮਵਾਰ ਯਾਨੀ ਕੀ 5 ਅਕਤੂਬਰ ਨੂੰ ਪੰਜਾਬ ਦੇ ਸਮੂਹ ਕਲਾਕਾਰ ਚੰਡੀਗੜ੍ਹ ਸੇਕ੍ਟਰ 8-D ਤੋਂ ਪੈਦਲ ਗਵਰਨਰ ਹਾਊਸ ਜਾਣਗੇ .ਸੋਮਵਾਰ ਕਰੀਬ 3 ਵਜੇ ਸੇਕ੍ਟਰ 8-D ਚੰਡੀਗੜ੍ਹ ਤੋਂ ਗੁਰਦੁਆਰਾ ਪਾਤਸ਼ਾਹੀ 10 ਤੋਂ ਅਰਦਾਸ ਕਰਨ ਬਾਅਦ ਪੈਦਲ ਜਾਕੇ ਖੇਤੀ ਐਕਟ ਖਿਲਾਫ਼ ਇਕ ਮੈਮੋਰੰਡਮ ਪੰਜਾਬ ਗਵਰਨਰ ਨੂੰ ਸੌਂਪਿਆ ਜਾਏਗਾ . ਪੰਜਾਬੀ ਕਲਾਕਾਰ ਦਰਸ਼ਨ ਔਲਖ ਨੇ ਪੰਜਾਬ ਤੇ ਤਮਾਮ ਕਲਾਕਾਰਾਂ ਨੂੰ ਓਥੇ ਪਹੁੰਚ ਦੀ ਅਪੀਲ ਕੀਤੀ ਹੈ.ਖੇਤੀ ਐਕਟ ਖਿਲਾਫ਼ ਲਗਾਤਾਰ ਪੰਜਾਬੀ ਕਲਾਕਾਰਾਂ ਵੱਲੋਂ ਵੱਖ-ਵੱਖ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਜਾ ਰਿਹਾ ਹੈ . ਪੰਜਾਬ ਦੇ ਕਿਸਾਨਾਂ ਲਈ ਕਲਾਕਾਰ ਇਕਜੁਟ ਹੋ ਗਏ ਨੇ . ਤੇ ਕੇਂਦਰ ਨੂੰ ਅਪੀਲ ਕਰ ਰਹੇ ਨੇ ਕੀ ਖੇਤੀ ਐਕਟ ਨੂੰ ਵਾਪਸ ਲਿਆ ਜਾਵੇ .
Continues below advertisement