NCB ਨੇ ਰਿਆ ਤੋਂ ਤਕਰੀਬਨ 6 ਘੰਟੇ ਕੀਤੀ ਪੁੱਛਗਿੱਛ
ਸੁਸ਼ਾਂਤ ਸਿੰਘ ਮਾਮਲੇ 'ਚ ਡਰੱਗਸ ਐਂਗਲ ਤੇ ਜਾਂਚ ਜਾਰੀ ਹੈ।ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੱਜ ਰਿਆ ਤੋਂ ਲਗਭੱਗ ਛੇ ਘੰਟੇ ਪੁੱਛ ਗਿੱਛ ਕੀਤੀ।ਹੁਣ ਸੋਮਵਾਰ ਨੂੰ ਵੀ ਰਿਆ ਤੋਂ ਪੁਛ ਗਿੱਛ ਕਰੇਗੀ NCB।ਅੱਜ ਪੱਛ ਗਿੱਛ ਪੂਰੀ ਨਹੀਂ ਹੋਈ ਇਸ ਲਈ ਪੁੱਛ ਗਿੱਛ ਦਾ ਸਿਲਸਿਲਾ ਕੱਲ੍ਹ ਵੀ ਜਾਰੀ ਰਹੇਗਾ।NCB ਨੇ ਰਿਆ ਦਾ ਬਿਆਨ ਦਰਜ ਕਰ ਲਿਆ ਹੈ।ਦਸ ਦੇਈਏ ਕਿ ਸੁਸ਼ਾਂਤ ਸਿੰਘ ਮਾਮਲੇ 'ਚ ਸਾਹਮਣੇ ਆਏ ਡਰੱਗਸ ਮਾਮਲੇ 'ਚ NCB ਰਿਆ ਦੇ ਭਰਾ ਸ਼ੌਵਿਕ ਅਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ।ਦੋਨਾਂ ਨੂੰ 4 ਦਿਨਾਂ ਦੇ ਰਿਮਾਂਡ ਤੇ ਲਿਆ ਗਿਆ ਹੈ।