ਨੀਰੂ ਬਾਜਵਾ ਤਰਸੇਮ ਜੱਸੜ ਦੀ ਫ਼ਿਲਮ 'ਮਾਂ ਦਾ ਲਾਡਲਾ' ਦਾ ਟਰੇਲਰ ਰਿਲੀਜ਼

Continues below advertisement

ਪੰਜਾਬੀ ਅਦਾਕਾਰ ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਫ਼ਿਲਮ `ਮਾਂ ਦਾ ਲਾਡਲਾ` ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟਰੇਲਰ 3 ਮਿੰਟ 31 ਸਕਿੰਟ ਦਾ ਹੈ। ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਫ਼ਿਲਮ ਹਾਸੇ ਤੇ ਮਨੋਰੰਜਨ ਨਾਲ ਭਰਪੂਰ ਹੈ। ਫ਼ਿਲਮ `ਚ ਤਰਸੇਮ ਜੱਸੜ, ਨੀਰੂ ਬਾਜਵਾ, ਨਿਰਮਲ ਰਿਸ਼ੀ, ਇਫ਼ਤਿਖਾਰ ਠਾਕੁਰ ਤੇ ਰੂਪੀ ਗਿੱਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। 

ਫ਼ਿਲਮ ਦੀ ਕਹਾਣੀ ਇੱਕ ਮਾਂ ਤੇ ਉਸ ਦੇ ਬੇਟੇ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਇਹ ਮਾਂ ਆਪਣੇ ਬੱਚੇ ਨੂੰ ਉਸ ਦੇ ਅਸਲੀ ਪਿਤਾ ਨਾਲ ਨਹੀਂ ਮਿਲਵਾ ਸਕਦੀ, ਤੇ ਉਹ ਕਿਉਂ ਨਹੀਂ ਮਿਲਵਾ ਸਕਦੀ ਇਹ ਤਾਂ ਫ਼ਿਲਮ ਦੇਖ ਕੇ ਪਤਾ ਲੱਗੇਗਾ, ਪਰ ਇੰਨਾਂ ਤੁਹਾਨੂੰ ਜ਼ੂਰਰ ਦੱਸ ਦਈਏ ਕਿ ਨੀਰੂ ਬਾਜਵਾ ਤਰਸੇਮ ਜੱਸੜ ਨੂੰ ਆਪਣੇ ਬੇਟੇ ਸਾਹਮਣੇ ਉਸ ਦਾ ਪਿਤਾ ਬਣਾ ਕੇ ਲਿਜਾਂਦੀ ਹੈ। ਜਿਸ ਨੂੰ ਦੇਖ ਕੇ ਮਾਂ ਦਾ ਲਾਡਲਾ ਯਾਨਿ ਕਿ ਨੀਰੂ ਦਾ ਬੇਟਾ ਖੁਸ਼ ਹੋ ਜਾਂਦਾ ਹੈ। ਫ਼ਿਲਮ `ਚ ਤਰਸੇਮ ਜੱਸੜ ਦੀ ਨੀਰੂ ਦੇ ਬੇਟੇ ਕੈਵਿਨ ਨਾਲ ਨੇੜਤਾ ਵਧਣ ਲੱਗਦੀ ਹੈ, ਪਰ ਨੀਰੂ ਨੂੰ ਇਹ ਪਸੰਦ ਨਹੀਂ ਆਉਂਦਾ।  

Continues below advertisement

JOIN US ON

Telegram