Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

 

ਫੈਟੀ ਲਿਵਰ ਸਿੰਡਰੋਮ ਜਾਂ ਬਿਮਾਰੀ ਹੋਣ ਦੀ ਸਥਿਤੀ ਵਿੱਚ ਵੀ ਲੀਵਰ 'ਤੇ ਫੈਟ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਲੀਵਰ 'ਚ ਹੌਲੀ-ਹੌਲੀ ਸੋਜ ਆ ਜਾਂਦੀ ਹੈ। ਪੇਟ ਦੇ ਉਸ ਹਿੱਸੇ ਵਿੱਚ ਵੀ ਸੋਜ ਆ ਜਾਂਦੀ ਹੈ ਜਿੱਥੇ ਲੀਵਰ ਹੁੰਦਾ ਹੈ। ਫੈਟੀ ਲੀਵਰ ਦੀ ਬਿਮਾਰੀ ਹੋਣ 'ਤੇ ਸਰੀਰ ਨੂੰ ਸਹੀ ਤਰੀਕੇ ਨਾਲ ਊਰਜਾ ਨਹੀਂ ਮਿਲ ਪਾਉਂਦੀ, ਜਿਸ ਕਾਰਨ ਵਿਅਕਤੀ ਥਕਾਵਟ ਮਹਿਸੂਸ ਕਰਦਾ ਹੈ। ਕੁਝ ਲੋਕਾਂ ਦਾ ਫੈਟੀ ਲੀਵਰ ਹੋਣ ਕਰਕੇ ਤੇਜ਼ੀ ਨਾਲ ਭਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਫੈਟੀ ਲੀਵਰ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਅਕਸਰ ਕਬਜ਼ ਦੀ ਸਮੱਸਿਆ ਹੁੰਦੀ ਹੈ। ਫੈਟੀ ਲੀਵਰ ਦਿਮਾਗ ਨੂੰ ਵੀ ਬਹੁਤ ਹੱਦ ਤੱਕ ਪ੍ਰਭਾਵਿਤ ਕਰਦਾ ਹੈ। 
ਇਸ ਦੇ ਮੁੱਖ ਕਾਰਨ ਅੱਜ ਦੇ ਸਮੇਂ ਵਿੱਚ ਜੰਕ ਫੂਡ ਖਾਣਾ, ਕਸਰਤ ਨਾ ਕਰਨਾ ਅਤੇ ਤੁਹਾਡੀ ਜੀਵਨ ਸ਼ੈਲੀ ਹੈ। ਸਾਡੇ ਸਰੀਰ ਨੂੰ ਚਰਬੀ ਦੀ ਲੋੜ ਹੁੰਦੀ ਹੈ ਅਤੇ ਅਸੀਂ ਆਪਣੇ ਸਰੀਰ ਵਿੱਚ ਚਰਬੀ ਇਕੱਠੀ ਕਰਦੇ ਹਾਂ ਪਰ ਜਦੋਂ ਚਰਬੀ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਉਹ ਚਰਬੀ ਜਿਗਰ ਵਿੱਚ ਜਮ੍ਹਾਂ ਹੋਣ ਲੱਗਦੀ ਹੈ।  

ਸ਼ੁਰੂਆਤੀ ਪੜਾਅ ‘ਚ ਫੈਟੀ ਲਿਵਰ ਦਾ ਪਤਾ ਲਗਾਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ | ਕਿਉਂਕਿ ਇਸ ਦਾ ਪਤਾ ਆਸਾਨੀ ਨਾਲ ਨਹੀਂ ਲੱਗਦਾ ਪਰ ਜੇਕਰ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਜਾਂ ਪੇਟ ਦੇ ਹੇਠਲੇ ਹਿੱਸੇ ਵਿਚ ਹਲਕਾ ਜਿਹਾ ਦਰਦ ਜਾਂ ਸੋਜ ਹੁੰਦੀ ਹੈ ਤਾਂ ਇਸ ਨੂੰ ਫੈਟੀ ਲਿਵਰ ਦੇ ਲੱਛਣ ਮੰਨਿਆ ਜਾ ਸਕਦਾ ਹੈ ਪਰ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਸਾਲ ਵਿਚ ਇਕ ਵਾਰ ਫੈਟੀ ਲਿਵਰ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ | 

ਇੱਕ ਵਾਰ ਸਰੀਰ ਦੀ ਪੂਰੀ ਜਾਂਚ ਕਰਵਾਉਣੀ ਜ਼ਰੂਰੀ ਹੈ। ਇਸ ਨਾਲ ਫੈਟੀ ਲਿਵਰ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਅਤੇ ਇਸ ਦਾ ਤੁਰੰਤ ਇਲਾਜ ਕੀਤਾ ਜਾ ਸਕਦਾ ਹੈ।  ਫੈਟੀ ਲਿਵਰ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਸਰੀਰਕ ਗਤੀਵਿਧੀਆਂ ਕਰੋ ਅਤੇ ਆਪਣੀ ਸਿਹਤ ਅਤੇ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਰੱਖੋ ਅਤੇ ਸਰੀਰ ਦੀਆਂ ਮੈਟਾਬੌਲਿਕ ਗਤੀਵਿਧੀਆਂ ਨੂੰ ਵਧਾਓ।

 

JOIN US ON

Telegram
Sponsored Links by Taboola