Srinagar ਦੀ Dal Lake 'ਤੇ ਹੁਣ ਸੈਲਾਨੀਆਂ ਨੂੰ ਆਕਰਸ਼ਿਤ ਕਰੇਗੀ Jet Ski Riding
Continues below advertisement
ਮਸ਼ਹੂਰ Dal Lake ਹਰ ਸਾਲ ਵੱਡੀ ਪੱਧਰ 'ਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। JK government ਇਸ ਸਾਲ, ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਝੀਲ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਨੇ ਜੈੱਟ ਸਕੀ ਰਾਈਡਿੰਗ (jet ski riding) ਦੀ ਸ਼ੁਰੂਆਤ ਕੀਤੀ ਹੈ, ਜਿਸ ਕਾਰਨ ਸੈਲਾਨੀਆਂ ਦਾ ਬਹੁਤ ਵੱਡਾ ਆਕਰਸ਼ਣ ਬਣਿਆ ਹੋਇਆ ਹੈ। ਜੈੱਟ ਸਕੀਇੰਗ ਕਰਨ ਵਾਲੇ ਸੈਲਾਨੀਆਂ ਲਈ ਮੌਕੇ 'ਤੇ ਉਚਿਤ ਟ੍ਰੇਨਰ ਅਤੇ ਲਾਈਫਗਾਰਡ ਨਿਯੁਕਤ ਕੀਤੇ ਗਏ ਹਨ। ਇੱਕ ਸੈਲਾਨੀ ਨੇ ਕਿਹਾ, “ਕਸ਼ਮੀਰ ਸੱਚਮੁੱਚ ਇੱਕ ਫਿਰਦੌਸ ਹੈ ਅਤੇ ਅਸੀਂ ਇੱਥੇ ਆਉਣ ਅਤੇ ਇਸ ਰੋਮਾਂਚਕ ਜੈੱਟ ਸਕੀ ਰਾਈਡਿੰਗ ਸਮੇਤ ਘਾਟੀ ਦੀ ਮਨਮੋਹਕ ਸੁੰਦਰਤਾ ਦਾ ਆਨੰਦ ਲੈਣ ਲਈ ਬਹੁਤ ਖੁਸ਼ਕਿਸਮਤ ਹਾਂ।” ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਸੈਲਾਨੀ ਹਰ ਰੋਜ਼ ਪੈਰਾਡਾਈਜ਼ ਦੀ ਘਾਟੀ ਵਿਚ ਕੁਝ ਰਾਹਤ ਲੈਣ ਲਈ ਆ ਰਹੇ ਹਨ।
Continues below advertisement