ਨਵਜੋਤ ਸਿੱਧੂ ਨਾਲ ਕਿਸਾਨਾਂ ਦੇ ਸਮਰਥਨ 'ਚ ਉਤਰਣਗੇ ਕਾਂਗਰਸੀ ਕੌਂਸਲਰ

Continues below advertisement
ਲੰਮੇ ਸਮੇਂ ਤੋਂ ਮੀਡੀਆ ਤੇ ਸਿਆਸਤ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਨਵਜੋਤ ਸਿੱਧੂ ਹੁਣ ਕਿਸਾਨਾਂ ਲਈ ਮੈਦਾਨ 'ਚ ਉੱਤਰ ਰਹੇ ਹਨ। ਨਵੇਂ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਵੱਲੋਂ ਹੋ ਰਹੇ ਧਰਨੇ-ਪ੍ਰਦਰਸ਼ਨ ਦਰਮਿਆਨ ਹੁਣ ਨਵਜੋਤ ਸਿੱਧੂ ਨੇ ਵੀ ਕਿਸਾਨਾਂ ਨਾਲ ਹੋ ਰਹੇ ਧੱਕੇ ਦੇ ਵਿਰੋਧ 'ਚ ਧਰਨਾ ਦੇਣ ਦੀ ਤਿਆਰੀ ਕੱਸ ਲਈ ਹੈ।ਬੁੱਧਵਾਰ 23 ਸਤੰਬਰ ਨੂੰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਸਾਢੇ ਗਿਆਰਾਂ ਵਜੇ ਧਰਨਾ ਦੇਣਗੇ। ਇਹ ਜਾਣਕਾਰੀ ਨਵਜੋਤ ਸਿੱਧੂ ਦੇ ਨਾਲ ਮੀਟਿੰਗ ਕਰਕੇ ਬਾਹਰ ਨਿਕਲੇ ਅਜੀਤ ਸਿੰਘ ਭਾਟੀਆ, ਹਰਪਾਲ ਸਿੰਘ ਵੇਰਕਾ ਤੇ ਸ਼ਿਵਾਨੀ ਕੌਂਸਲਰ ਨੇ ਦਿੱਤੀ ਹੈ।
Continues below advertisement

JOIN US ON

Telegram