Mla Garry Warring ਤੇ inspector ਦੀ ਤਕਰਾਰ ਮਗਰੋਂ ਪਨਗਰੇਨ ਅਧਿਕਾਰੀਆਂ ਵੱਲੋਂ Punjab ਭਰ 'ਚ ਖ਼ਰੀਦ ਬੰਦ ਕਰਨ ਦੀ ਚੇਤਾਵਨੀ
Mla Garry Warring ਤੇ inspector ਦੀ ਤਕਰਾਰ ਮਗਰੋਂ ਪਨਗਰੇਨ ਅਧਿਕਾਰੀਆਂ ਵੱਲੋਂ Punjab ਭਰ 'ਚ ਖ਼ਰੀਦ ਬੰਦ ਕਰਨ ਦੀ ਚੇਤਾਵਨੀ
ਖੰਨਾ: ਬੀਤੇ ਦਿਨ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਤੇ ਪਨਗਰੇਨ ਦੇ ਇੰਸਪੈਕਟਰ ਵਿਚਕਾਰ ਹੋਈ ਤਕਰਾਰ ਦੇ ਮਾਮਲੇ ਨੂੰ ਲੈ ਕੇ ਪਨਗਰੇਨ ਦੇ ਅਧਿਕਾਰੀਆਂ ਵੱਲੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡੀਐਫਐਸਸੀ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਪੰਜਾਬ ਭਰ ਵਿੱਚ ਖਰੀਦ ਬੰਦ ਕਰਨ ਦਾ ਐਲਾਨ ਵੀ ਕੀਤਾ ਜਾਵੇਗਾ। ਫਿਲਹਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਹੜਤਾਲ ਕਰ ਪਨਗਰੇਨ ਨੇ ਖਰੀਦ ਬੰਦ ਕੀਤੀ ਹੈ।
ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡੀਐਫਐਸਸੀ ਨੂੰ ਮੰਗ ਪੱਤਰ ਦੇਣ ਆਏ ਖਮਾਣੋਂ ਵਿਖੇ ਤਾਇਨਾਤ ਫੂਡ ਸਪਲਾਈ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਖਰੀਦ ਸਬੰਧੀ ਰਾਏਪੁਰ ਮਾਜਰੀ ਮੰਡੀ ਮੌਜੂਦ ਸੀ ਤਾਂ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੀ ਸਨ। ਇਸੇ ਦੌਰਾਨ ਦੂਜੇ ਹਲਕੇ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਮੰਡੀ ਵਿੱਚ ਆਏ ਤੇ ਕਹਿਣ ਲੱਗੇ ਕਿ ਮੇਰੀ ਮਰਜ਼ੀ ਤੋਂ ਬਿਨ੍ਹਾਂ ਇੱਥੇ ਖਰੀਦ ਕਿਵੇਂ ਸ਼ੁਰੂ ਹੋ ਗਈ।
ਇਸੇ ਦੌਰਾਨ ਵਿਧਾਇਕ ਵੜਿੰਗ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਬਦਲੀ ਕਰਾਉਣ ਦੀਆਂ ਧਮਕੀਆਂ ਦਿੱਤੀਆਂ। ਇਸ ਦੇ ਵਿਰੋਧ ਵਿੱਚ ਖਰੀਦ ਬੰਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕੇ ਅਸੀਂ ਥਾਣੇ ਵਿੱਚ ਵੀ ਇਨ੍ਹਾਂ ਖਿਲਾਫ ਸ਼ਿਕਾਇਤ ਕਰਾਂਗੇ। ਫਤਹਿਗੜ੍ਹ ਸਾਹਿਬ ਜਿਲ੍ਹਾ ਦੇ ਪਨਗਰੇਨ ਦੇ ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕੇ ਗੈਰੀ ਵੜਿੰਗ ਵੱਲੋਂ ਸਰਕਾਰੀ ਕੰਮ ਰੋਕੇ ਜਾਣ ਤੇ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਪਨਗਰੇਨ ਦੀ ਖਰੀਦ ਬੰਦ ਕੀਤੀ ਗਈ ਹੈ।
ਡੀ ਐਫਸੀ ਫਤਿਹਗੜ੍ਹ ਨੇ ਬੋਲਦੇ ਕਿਹਾ ਕਿ ਐਮਐਲਏ ਖਿਲਾਫ ਸਾਡੇ ਕੋਲ ਇੰਸਪੈਕਟਰ ਨੇ ਸ਼ਕਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਦੀ ਡਿਊਟੀ ਲੱਗੀ ਹੋਈ ਸੀ। ਇਸ ਦੌਰਾਨ ਐਮਐਲਏ ਨਾਲ ਕੋਈ ਗੱਲ ਹੋਈ ਹੈ। ਅਸੀਂ ਇਨ੍ਹਾਂ ਦੇ ਮੈਟਰ ਤੇ ਡੀਸੀ ਸਾਹਿਬ ਨਾਲ ਗੱਲ ਕਰ ਕਾਰਵਾਈ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪਨਗਰੇਨ ਨੇ ਹੀ ਹਾਲੇ ਖਰੀਦ ਬੰਦ ਕੀਤੀ ਹੈ। ਬਾਕੀ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਤੇ ਇਸ ਦਾ ਹੱਲ ਵੀ ਜਲਦ ਕੀਤਾ ਜਾਵੇਗਾ ਤਾਂ ਜੋ ਕਿਸਨਾਂ ਨੂੰ ਕੋਈ ਦਿੱਕਤ ਨਾ ਆਵੇ।