ਪੰਜਾਬ 'ਚ MSP 'ਤੇ ਮੂੰਗੀ ਖਰੀਦਣ ਦੇ ਦਾਅਵਿਆਂ 'ਤੇ ਉੱਠੇ ਸਵਾਲ, ਮਾਨਸਾ 'ਚ ਕਿਸਾਨ ਹੋ ਰਹੇ ਪ੍ਰੇਸ਼ਾਨ
Continues below advertisement
MSP on Moong Dal: ਮਾਨ ਸਰਕਾਰ ਵੱਲੋਂ ਮੂੰਗੀ MSP ਤੇ ਖਰੀਦਣ ਦਾ ਐਲਾਨ ਕੀਤਾ ਗਿਆ ਸੀ ਪਰ ਮਾਨਸਾ 'ਚ ਕਿਸਾਨਾਂ ਨੂੰ ਮੂੰਗੀ ਦਾ MSP ਰੇਟ ਨਹੀਂ ਮਿਲ ਰਿਹਾ। ਮੂੰਗੀ ਲੈਕੇ ਮੰਡੀਆਂ 'ਚ ਪਹੁੰਚੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਸਰਕਾਰੀ ਏਜੰਸੀਆਂ ਦਾਲ 'ਤੇ MSP ਨਹੀਂ ਦੇ ਰਹੀਆਂ ਅਤੇ ਨਿੱਜੀ ਖਰੀਦਦਾਰ ਕਿਸਾਨਾਂ ਨੂੰ ਲੁੱਟ ਰਹੇ ਹਨ। ਇਸ ਦੇ ਨਲਾ ਹੀ ਕਿਸਾਨਾਂ ਨੇ ਇਲਜ਼ਾਮ ਕਿ ਸਰਕਾਰ ਸ਼ਰਤਾਂ ਲੱਗਾ ਕੇ MSP ਦੇਣ ਤੋਂ ਭੱਜ ਰਹੀ ਹੈ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੂੰਗੀ ਨਾ ਖਰੀਦੀ ਗਈ ਤਾਂ ਉਹ ਸੰਘਰਸ਼ ਵਿੱਢਣਗੇ। ਉਧਰ ਪ੍ਰਸ਼ਾਸਨ ਕਿਸਾਨਾਂ ਦੇ ਇਲਜ਼ਾਮਾਂ ਨੂੰ ਨਕਾਰ ਰਿਹਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਤੈਅ ਮਾਪਦੰਡਾਂ ਨੂੰ ਪੂਰਾ ਕਰਕੇ ਹੀ ਕਿਸਾਨ ਫਸਲ ਮੰਡੀਆਂ 'ਚ ਲੈਕੇ ਆਉਣ।
Continues below advertisement