Stubble Burning: ਵਧਦੇ ਪ੍ਰਦੂਸ਼ਣ 'ਤੇ SC ਨੇ ਹਰਿਆਣਾ-ਪੰਜਾਬ ਨੂੰ ਲਾਈ ਫਟਕਾਰ, ਕਿਹਾ- 'ਸਾਨੂੰ ਮਜ਼ਬੂਰ ਨਾ ਕਰੋ...'

Continues below advertisement

ਸੁਪਰੀਮ ਕੋਰਟ ਵਿੱਚ ਦਿੱਲੀ-ਐਨਸੀਆਰ ਵਿੱਚ ਵਧਦੇ ਪ੍ਰਦੂਸ਼ਣ ਦੇ ਮਾਮਲੇ ਵਿੱਚ ਬੁੱਧਵਾਰ (23 ਅਕਤੂਬਰ 2024) ਨੂੰ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ CAQM ਨੂੰ ਇਸ ਗੱਲ ਲਈ ਫਟਕਾਰ ਲਗਾਈ ਕਿ ਉਨ੍ਹਾਂ ਪਰਾਲੀ ਸਾੜਨ ਤੋਂ ਰੋਕਣ ਵਿੱਚ ਨਾਕਾਮ ਰਹੇ ਅਧਿਕਾਰੀਆਂ ਖ਼ਿਲਾਫ਼ ਸਿੱਧੀ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਅਦਾਲਤ ਨੇ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਮੁੱਖ ਸਕੱਤਰ ਨੂੰ  ਵੀ ਫਟਕਾਰ ਲਗਾਈ। ਜਸਟਿਸ ਅਭੈ ਓਕਾ ਨੇ ਕਿਹਾ, 'ਐਡਵੋਕੇਟ ਜਨਰਲ, ਸਾਨੂੰ ਦੱਸੋ ਕਿ ਤੁਸੀਂ ਕਿਸ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਕੇਂਦਰ ਤੋਂ ਟਰੈਕਟਰਾਂ ਅਤੇ ਮਸ਼ੀਨਾਂ ਲਈ ਫੰਡ ਮੰਗਣ ਦਾ ਝੂਠਾ ਬਿਆਨ ਦਿੱਤਾ ਸੀ। ਅਸੀਂ ਤੁਰੰਤ ਉਸ ਅਧਿਕਾਰੀ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕਰਾਂਗੇ। "ਮੁੱਖ ਸਕੱਤਰ ਸਾਨੂੰ ਦੱਸਣ ਕਿ ਐਡਵੋਕੇਟ ਜਨਰਲ ਨੂੰ ਕਿਸ ਅਧਿਕਾਰੀ ਨੇ ਨਿਰਦੇਸ਼ ਦਿੱਤੇ ਸਨ।"
ਪੰਜਾਬ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਜਿਵੇਂ ਹੀ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਜੱਜ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਕਿਹਾ, ਸਾਨੂੰ ਕੁਝ ਵੀ ਕਹਿਣ ਲਈ ਮਜਬੂਰ ਨਾ ਕਰੋ। ਸੂਬਾ ਸਰਕਾਰ ਦੀ ਗੰਭੀਰਤਾ ਦਿਖਾਈ ਦੇ ਰਹੀ ਹੈ। ਪਹਿਲਾਂ ਐਡਵੋਕੇਟ ਜਨਰਲ ਨੇ ਕਿਹਾ ਕਿ ਕਿਸੇ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੋਇਆ। ਹੁਣ ਤੁਸੀਂ ਦੱਸ ਰਹੇ ਹੋ ਕਿ ਇਸ ਸਾਲ 5 ਕੇਸ ਦਰਜ ਹੋਏ ਹਨ। ਸਿਰਫ 5? ਕੀ ਇਹ ਸੰਭਵ ਹੈ? ਅਦਾਲਤ ਨੇ ਪੰਜਾਬ ਸਰਕਾਰ ਦਾ ਪਿਛਲਾ ਹਲਫਨਾਮਾ ਦਿਖਾਇਆ, ਜਿਸ ਵਿਚ ਲਿਖਿਆ ਸੀ ਕਿ ਕਿਸੇ 'ਤੇ ਕੋਈ ਮੁਕੱਦਮਾ ਨਹੀਂ ਚੱਲ ਰਿਹਾ ਹੈ। 

ਸਿੰਘਵੀ ਦੀ ਇਸ ਦਲੀਲ 'ਤੇ ਜੱਜ ਨੇ ਚੁਟਕੀ ਲਈ

ਜੱਜ ਦੀ ਗੱਲ ਸੁਣਨ ਤੋਂ ਬਾਅਦ ਸਿੰਘਵੀ ਨੇ ਕਿਹਾ ਕਿ ਮੈਂ ਦੇਖ ਰਿਹਾ ਹਾਂ... ਮੁੱਖ ਸਕੱਤਰ ਵੀ ਇਸ ਤੋਂ ਸਹਿਮਤ ਹਨ ਕਿ ਅਜਿਹਾ ਲਿਖਿਆ ਗਿਆ ਹੈ। ਇਸ 'ਤੇ ਅਦਾਲਤ ਨੇ ਕਿਹਾ ਕਿ ਤੁਹਾਡਾ ਹਲਫ਼ਨਾਮਾ ਇਹ ਵੀ ਨਹੀਂ ਦੱਸ ਰਿਹਾ ਕਿ ਪਿੰਡ ਪੱਧਰ 'ਤੇ ਨਿਗਰਾਨੀ ਕਮੇਟੀ ਕਦੋਂ ਬਣੀ, ਨੋਡਲ ਅਫ਼ਸਰ ਕਦੋਂ ਨਿਯੁਕਤ ਕੀਤਾ ਗਿਆ। ਸਰਕਾਰ ਨੇ ਇਹ ਹੁਕਮ ਕਦੋਂ ਪਾਸ ਕੀਤਾ? ਜੇ ਇਹ ਕਮੇਟੀ ਬਣੀ ਤਾਂ ਹੁਣ ਤੱਕ ਇਸ ਨੇ ਕੀ ਕੀਤਾ? ਜੱਜ ਦੇ ਸਵਾਲ 'ਤੇ ਸਿੰਘਵੀ ਨੇ ਕਿਹਾ, ਕਰੀਬ 9000 ਲੋਕ ਹਨ। ਅਸੀਂ ਪੂਰਾ ਵੇਰਵਾ ਦਿੰਦੇ ਹੋਏ ਇੱਕ ਹਲਫ਼ਨਾਮਾ ਦਾਇਰ ਕਰਾਂਗੇ। ਇਹ ਸੁਣਦੇ ਹੋਏ ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ 9000 ਲੋਕਾਂ ਨੇ ਮਿਲ ਕੇ ਸਿਰਫ 9 ਘਟਨਾਵਾਂ ਲੱਭੀਆਂ ? ਵਾਹ!

ਪਰਾਲੀ ਸਾੜਨ ਦੀਆਂ ਤਾਜ਼ਾ ਘਟਨਾਵਾਂ ਤੇ ਮੰਗੀ ਡਿਟੇਲ

ਜਸਟਿਸ ਓਕਾ ਨੇ ਸੁਣਵਾਈ ਦੌਰਾਨ ਕਿਹਾ ਕਿ ਇਸਰੋ ਸੈਟੇਲਾਈਟ ਤੋਂ ਰਿਪੋਰਟਾਂ ਦਿੰਦਾ ਹੈ। ਤੁਸੀਂ ਇਸ ਤੋਂ ਵੀ ਇਨਕਾਰ ਕਰਦੇ ਹੋ। ਸੀਏਕਿਊਐਮ ਦੀ ਵਕੀਲ ਐਸ਼ਵਰਿਆ ਭਾਟੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ 400 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ 'ਤੇ ਜੱਜ ਨੇ ਕਿਹਾ ਕਿ ਦੱਸੋ ਹਾਲ ਹੀ 'ਚ ਕਿੰਨੀਆਂ ਘਟਨਾਵਾਂ ਹੋਈਆਂ ਹਨ? ਇਸ ਸਵਾਲ ਦੇ ਜਵਾਬ ਵਿੱਚ ਸਿੰਘਵੀ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ 1510 ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 1080 ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸੁਣ ਕੇ ਜੱਜ ਨੇ ਕਿਹਾ ਕਿ ਇਸ ਦਾ ਮਤਲਬ ਤੁਸੀਂ 400 ਦੇ ਕਰੀਬ ਲੋਕਾਂ ਨੂੰ ਛੱਡ ਦਿੱਤਾ ਹੈ? ਸਿੰਘਵੀ ਨੇ ਕਿਹਾ ਕਿ ਕੁਝ ਰਿਪੋਰਟਾਂ ਗਲਤ ਨਿਕਲੀਆਂ ਸੀ।

Continues below advertisement

JOIN US ON

Telegram