10 ਲੱਖ ਯੋਜਨਾ ‘ਤੇ ਨਵਾਂ ਅਪਡੇਟ! CM ਮਾਨ ਦੀ ਵੱਡੀ ਗੱਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ‘ਚ ਕਈ ਵੱਡੇ ਬਿਆਨ ਸਾਹਮਣੇ ਆਏ ਨੇ। ਸਭ ਤੋਂ ਪਹਿਲਾਂ ਪਾਣੀ ਦੇ ਮਸਲੇ ‘ਤੇ CM ਮਾਨ ਨੇ ਸਖ਼ਤ ਰੁਖ ਦਿਖਾਉਂਦੇ ਕਿਹਾ ਕਿ ਪੰਜਾਬ ਆਪਣਾ ਪਾਣੀ ਕਿਸੇ ਵੀ ਹੋਰ ਸੂਬੇ ਨੂੰ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਹੱਕ ਹੈ ਅਤੇ ਇਸ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ।

ਇਸ ਦੇ ਨਾਲ ਹੀ CM ਮਾਨ ਨੇ ਕਾਂਗਰਸ ‘ਤੇ ਵੀ ਤਿੱਖਾ ਹਮਲਾ ਕਰਦੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਪੈਸਾ ਬਰਬਾਦ ਕੀਤਾ। ਉਨ੍ਹਾਂ ਸਵਾਲ ਉਠਾਇਆ ਕਿ ਆਖਿਰ ਇਹ ਪੈਸਾ ਗਿਆ ਕਿੱਥੇ।

ਪਾਣੀ ਦੀ ਕਮੀ ਨੂੰ ਲੈ ਕੇ ਵੀ ਉਨ੍ਹਾਂ ਪੁਰਾਣੀਆਂ ਸਰਕਾਰਾਂ ਨੂੰ ਘੇਰਿਆ ਅਤੇ ਕਿਹਾ ਕਿ ਸਾਲਾਂ ਤੱਕ ਇਸ ਮਸਲੇ ‘ਤੇ ਕੋਈ ਢੰਗ ਦਾ ਕੰਮ ਨਹੀਂ ਕੀਤਾ ਗਿਆ, ਜਿਸਦਾ ਨਤੀਜਾ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਇਸਦੇ ਨਾਲ ਹੀ 10 ਲੱਖ ਯੋਜਨਾ ਨੂੰ ਲੈ ਕੇ ਵੀ CM ਮਾਨ ਨੇ ਵੱਡਾ ਅਪਡੇਟ ਦਿੱਤਾ ਅਤੇ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।

JOIN US ON

Telegram
Sponsored Links by Taboola