ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ

Continues below advertisement

ਵਾਸ਼ਿੰਗਟਨ DC ‘ਚ ਵ੍ਹਾਈਟ ਹਾਊਸ ਕੌਰਸਪਾਂਡੈਂਟ ਡਿਨਰ ਦੌਰਾਨ ਫਾਇਰਿੰਗ, ਟਰੰਪ ਸੁਰੱਖਿਅਤ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਸਾਲਾਨਾ ਵ੍ਹਾਈਟ ਹਾਊਸ ਕੌਰਸਪਾਂਡੈਂਟ ਡਿਨਰ ਦੌਰਾਨ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ Donald Trump, ਫਰਸਟ ਲੇਡੀ ਮੇਲਾਨੀਆ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਸਮੇਤ ਕਈ ਉੱਚ ਅਧਿਕਾਰੀ ਮੌਜੂਦ ਸਨ।

ਰਿਪੋਰਟਾਂ ਮੁਤਾਬਕ ਹਮਲਾਵਰ ਨੇ ਹੋਟਲ ਦੇ ਬਾਲਰੂਮ ਦੇ ਬਾਹਰ ਫਾਇਰਿੰਗ ਕੀਤੀ, ਜਦਕਿ ਟਰੰਪ ਅਤੇ ਹੋਰ ਮਹਿਮਾਨ ਅੰਦਰ ਸਨ। ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਥਿਤੀ ਨੂੰ ਕਾਬੂ ਕਰ ਲਿਆ।

ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਪਹਿਲਾਂ ਇਹ ਵੀ ਖ਼ਬਰਾਂ ਆਈਆਂ ਸਨ ਕਿ ਹਮਲਾਵਰ ਨੂੰ ਮਾਰ ਦਿੱਤਾ ਗਿਆ, ਪਰ ਬਾਅਦ ਵਿੱਚ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਹੋਈ।

ਟਰੰਪ ਨੇ ਕਿਹਾ ਕਿ ਸੀਕ੍ਰੇਟ ਸਰਵਿਸ ਨੇ ਸਮੇਂ ‘ਤੇ ਕਾਰਵਾਈ ਕਰਕੇ ਉਨ੍ਹਾਂ ਦੀ ਜਾਨ ਬਚਾਈ। ਉਨ੍ਹਾਂ ਮੁਤਾਬਕ ਇੱਕ ਸੁਰੱਖਿਆ ਅਧਿਕਾਰੀ ਨੂੰ ਗੋਲੀ ਲੱਗੀ ਸੀ, ਪਰ ਬੁਲੇਟਪ੍ਰੂਫ ਜੈਕਟ ਹੋਣ ਕਰਕੇ ਉਹ ਸੁਰੱਖਿਅਤ ਹੈ।

ਹਮਲਾਵਰ ਦੀ ਪਹਿਚਾਣ ਕੋਲ ਟੌਮਸ ਐਲਨ ਵਜੋਂ ਦੱਸੀ ਜਾ ਰਹੀ ਹੈ, ਜੋ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ।

ਇਸ ਘਟਨਾ ‘ਤੇ ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ ਵੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਇਸ ਦੀ ਸਖ਼ਤ ਨਿੰਦਾ ਹੋਣੀ ਚਾਹੀਦੀ ਹੈ।

Continues below advertisement

JOIN US ON

Telegram
Continues below advertisement
Sponsored Links by Taboola