ਸਰਹਿੰਦ ਨੇੜੇ ਨਹਿਰ 'ਚ ਡਿੱਗੀ ਕਾਰ, ਗੋਤਾਖੋਰਾਂ ਨੇ ਘੰਟਿਆਂ ਬਾਅਦ ਕੱਢੀ ਬਾਹਰ

Continues below advertisement

ਸਰਹਿੰਦ ਦੇ ਨਜ਼ਦੀਕੀ ਪਿੰਡ ਆਦਮਪੁਰ ਕੋਲ ਲੰਘਦੀ ਨਹਿਰ ਵਿੱਚ ਇੱਕ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਭੋਲੇ ਸ਼ੰਕਰ ਡਾਈਵਰ ਕਲੱਬ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰੈਸਕਿਊ ਸ਼ੁਰੂ ਕੀਤਾ।

ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਉਨ੍ਹਾਂ ਮੁਤਾਬਕ ਤਲਾਸ਼ੀ ਦੌਰਾਨ ਕਾਰ ਦੇ ਅੰਦਰੋਂ ਕੋਈ ਵਿਅਕਤੀ ਨਹੀਂ ਮਿਲਿਆ।

ਉੱਧਰ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਮਾਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ 112 ਹੈਲਪਲਾਈਨ ਰਾਹੀਂ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।

ਫਿਲਹਾਲ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਹਾਦਸੇ ਵੇਲੇ ਕਾਰ ਵਿੱਚ ਕੋਈ ਸਵਾਰ ਸੀ ਜਾਂ ਨਹੀਂ ਅਤੇ ਕਾਰ ਨਹਿਰ ਵਿੱਚ ਕਿਵੇਂ ਡਿੱਗੀ। ਮਾਮਲੇ ਦੀ ਜਾਂਚ ਜਾਰੀ ਹੈ। 

JOIN US ON

Telegram
Continues below advertisement
Sponsored Links by Taboola