ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ

Continues below advertisement

ਬਠਿੰਡਾ ਵਿੱਚ ਦੇਰ ਰਾਤ ਭਾਜਪਾ ਆਗੂ ਅਤੇ ਡਾ. ਤਰਸੇਮ ਗਰਗ ਦੇ ਕਲੀਨਿਕ 'ਤੇ ਪੈਟਰੋਲ ਬੰਬ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਕਲੀਨਿਕ ਦੇ ਅੰਦਰ ਖੜ੍ਹੀ ਇੱਕ ਸਕੂਟੀ ਨੂੰ ਨੁਕਸਾਨ ਪਹੁੰਚਿਆ ਹੈ।

ਜਾਣਕਾਰੀ ਮੁਤਾਬਕ ਦੋ ਨਕਾਬਪੋਸ਼ ਵਿਅਕਤੀ ਕਲੀਨਿਕ ਦੇ ਬਾਹਰ ਪਹੁੰਚੇ। ਇੱਕ ਵਿਅਕਤੀ ਨੇ ਪੈਟਰੋਲ ਨਾਲ ਭਰੀ ਬੋਤਲ ਨੂੰ ਅੱਗ ਲਗਾਈ ਜਦਕਿ ਦੂਜੇ ਵੱਲੋਂ ਮੋਬਾਈਲ ਫੋਨ 'ਤੇ ਘਟਨਾ ਰਿਕਾਰਡ ਕੀਤੀ ਗਈ। ਇਸ ਤੋਂ ਬਾਅਦ ਜਲਦੀ ਬੋਤਲ ਕਲੀਨਿਕ ਅੰਦਰ ਸੁੱਟੀ ਗਈ।

ਕਲੀਨਿਕ ਅੰਦਰ ਮੌਜੂਦ ਲੋਕਾਂ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।

ਡਾ. ਤਰਸੇਮ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਅਤੇ ਪਹਿਲਾਂ ਕੋਈ ਧਮਕੀ ਵੀ ਨਹੀਂ ਮਿਲੀ ਸੀ। ਫਿਲਹਾਲ ਹਮਲੇ ਦੇ ਕਾਰਨਾਂ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਜਾਂਚ ਜਾਰੀ ਹੈ। 

JOIN US ON

Telegram
Continues below advertisement
Sponsored Links by Taboola