ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼

Continues below advertisement

 ਪੰਜਾਬ ਦੇ ਪੂਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੇ ਤੌਰ ਤੇ ਕੇਂਦਰ ਤੇ ਹਮਲਾ ਬੋਲਿਆ ਹੈ ਤੇ ਕਿਹਾ ਹੈ ਕਿ ਜੋ ਪੀਯੂ ਦੇ ਵਿੱਚ ਹੋ ਰਿਹਾ ਹੈ ਉਹ ਹੌਲੀ-ਹੌਲੀ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਨੂੰ ਵੱਖ ਕਰਨ ਦੀ ਸਾਜ਼ਿਸ਼ ਕਰ ਰਹੇ ਨੇ ਸਿੱਧੇ ਤੌਰ ਤੇ ਕੀ ਕੁਝ ਬੋਲੇ ਨੇ ਇਸ ਚੰਨੀ ਆਓ ਸੁਣਦੇ ਹਾਂ। ਦੇਖੋ ਪੰਜਾਬ ਯੂਨੀਵਰਸਿਟੀ ਇੱਕ ਐਸਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਅਧਾਰਾ ਹੈ। ਨੇ ਸਰਦਾਰ ਮਨਮੋਹਨ ਸਿੰਘ ਵਰਗੇ ਪ੍ਰਾਈਮ ਮਨਿਸਟਰ ਆਫ ਇੰਡੀਆ ਪੈਦਾ ਕੀਤੇ ਉਹ ਇੱਥੇ ਪੜੇ ਵੀ ਤੇ ਪੜ੍ਹਾਇਆ ਵੀ ਅਸੀਂ ਖੈਰ ਬਹੁਤ ਛੋਟੇ ਆਂ ਲੇਕਿਨ ਮੈਂ ਵੀ 82 ਤੋਂ ਇਸ ਯੂਨੀਵਰਸਿਟੀ ਦਾ ਸਟੂਡੈਂਟ ਹੈ। ਮੈਂ ਗੁਰੂ ਗੋਬਿੰਦ ਸਿੰਘ ਕਾਲਜ ਚ ਪੜ੍ਹ ਕੇ ਰਾਜਨੀਤੀ ਸਿੱਖੀ ਇਥੋਂ ਸੋਸ਼ਲ ਵਰਕ ਸਿੱਖਿਆ। ਮੈਂ ਕਾਲਜ ਦਾ ਇਲੈਕਟਡ ਜਨਰਲ ਸੈਕਰਟਰੀ ਸੀ 1984 ਦੇ ਵਿੱਚ ਖਾਲਸਾ ਕਾਲਜ ਮਤਲਬ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਉਸ ਤੋਂ ਬਾਅਦ ਲਗਾਤਾਰ ਯੂਨੀਵਰਸਿਟੀ ਚ ਪੜ੍ਹਦਾ ਆ ਰਿਹਾ। ਇੱਥੇ ਖੇਡਿਆ ਵੀ ਹੈਂਡਬਾਲ ਦਾ ਯੂਨੀਵਰਸਿਟੀ ਦਾ ਲਗਾਤਾਰ ਚਾਰ ਵਾਰ ਮੈਂ ਰਿਪਰਜੈਂਟ ਕੀਤੀ ਹੈ ਯੂਨੀਵਰਸਿਟੀ ਤੇ ਤਿੰਨ ਵਾਰ ਗੋਲਡ ਮੈਡਲਿਸਟ ਰਹੇ ਆ। ਹਰ ਚੀਜ਼ ਮੇਰੇ ਵਰਗੇ ਪਤਾ ਨਹੀਂ ਕਿ ਨੌਜਵਾਨ ਲੱਖਾਂ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ ਐ। ਹਰ ਗਰੀਬ ਵਾਸਤੇ ਹਰ ਮਿਡਲ ਕਲਾਸ ਫੈਮਲੀ ਵਾਸਤੇ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਕੋਈ ਇੱਕ ਸਭ ਤੋਂ ਵਧੀਆ ਸਹਾਰਾ ਹੈ। ਤਾਂ ਉਹ ਪੰਜਾਬ ਯੂਨੀਵਰਸਿਟੀ ਹੈ। ਜੇ ਪੰਜਾਬ ਯੂਨੀਵਰਸਿਟੀ ਨਾ ਹੋਣ ਗਰੀਬਾਂ ਦੇ ਬੱਚੇ ਨਹੀਂ ਪੜ੍ਹ ਸਕਦੇ ਹਾਇਰ ਐਜੂਕੇਸ਼ਨ ਚ ਮਿਡਲ ਕਲਾਸ ਦੇ ਸਾਰੀ ਹੀ ਨੋਮੀਨੇਟ ਕਰ ਦਿੱਤੀ ਗਈ ਹੈ ਉਹਦੇ ਚ ਇਲੈਕਸ਼ਨ ਦੀ ਕੋਈ ਗੱਲ ਨਹੀਂ ਰੱਖੀ ਗਈ। ਸੋ ਇਹ ਸਾਰੇ ਅਦਾਰੇ ਤੇ ਕੇਂਦਰ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਲੋਕਾਂ ਦਾ ਕਬਜ਼ਾ ਛੱਡ ਕੇ ਲਾਹੌਰ ਤੋਂ ਚੱਲੀ ਸੀ ਇਹ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਟੀ ਹੈ ਇਹ ਕਿਉਂਕਿ ਲਾਹੌਰ ਵੀ ਪੰਜਾਬ ਚ ਸੀਗਾ। ਉਸ ਤੋਂ ਬਾਅਦ ਪਾਰਟੀਸ਼ਨ ਹੋ ਗਈ ਇਹ ਯੂਨੀਵਰਸਿਟੀ ਹੁਸ਼ਿਆਰਪੁਰ ਆ ਗਈ। ਹੁਸ਼ਿਆਰਪੁਰ ਵੀ ਪੰਜਾਬ ਚ ਸੀਗਾ ਇਹ ਪੰਜਾਬ ਦੀ ਯੂਨੀਵਰਸਿਟੀ ਹੈ। ਪੰਜਾਬ ਯੂਨੀਵਰਸਿਟੀ ਇਹਦਾ ਨਾਮ ਹੈ ਫਿਰ ਚੰਡੀਗੜ੍ਹ ਲਿਆਂਦੀ ਗਈ ਤਾਂ ਕਿ ਚਾਰੇ ਪਾਸੇ ਦੇ ਲੋਕ ਇੱਥੇ ਆਗੇ ਪੜ੍ਹ ਲੈਣ ਹੁਣ ਗ੍ਰੈਜੂਏਟਸ ਦੀ ਜਿਹੜੀ ਇੱਥੇ ਵੋਟ ਹ ਉਹਨਾਂ ਦਾ ਜਿਹੜਾ ਰਾਈਟ ਸੀਗਾ 91 ਮੈਂਬਰੀ ਉਹਦੇ ਵਿੱਚ ਉਹ ਭੰਗ ਕਰ ਦਿੱਤਾ ਗਿਆ ਹੌਲੀ-ਹੌਲੀ ਪੰਜਾਬ ਨੂੰ ਇਹਦੇ ਵਿੱਚੋਂ ਕੱਢਿਆ ਜਾ ਰਿਹਾ। ਇਹੀ ਨਹੀਂ ਪੰਜਾਬ ਦੇ ਵਿੱਚ ਅਨ ਡਿਕਲੇਅਰਡ ਯੂਟੀ. ਪੰਜਾਬ ਨੂੰ ਅੱਜ ਬਣਾ ਦਿੱਤਾ ਗਿਆ। ਤੁਸੀਂ ਦੇਖੋਗੇ 50 ਕਿਲੋਮੀਟਰ ਦੀ ਹੱਦ ਤੱਕ ਬੀਐਸਐਫ ਆ ਗਈ ਹੈ। ਬੀਬੀ ਐਮਬੀ ਤੇ ਕਬਜ਼ਾ ਕੇਂਦਰ ਸਰਕਾਰ ਨੇ ਕਰ ਲਿਆ। ਹੁਣ ਸਾਡੀ ਆ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ। ਇਸੇ ਤਰਹਾਂ ਦਾ ਅਦਾਰਾ ਐਸਜੀਪੀਸੀ ਹੈ ਇਸੇ ਤਰਹਾਂ ਦਾ ਅਦਾਰਾ ਪੀਏਯੂ ਹੈ। ਬਾਹਰਲੇ ਪਾਸੇ ਵੀ ਅਦਾਰੇ ਹੈਗੇ ਆ, ਉਹਨਾਂ ਨੂੰ ਵੀ ਹੌਲੀ ਹੌਲੀ ਇਹ ਕਬਜੇ ਚ ਕਰ ਲੈਣਗੇ। ਸੋ ਸਾਡੀ ਮੰਗ ਇਹ ਹੈ ਕਿ ਜਿਹੜੀ 91 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਵਧੀ ਚੱਲਦਾ ਆਇਆ ਸੈਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਸਟੂਡੈਂਟਸ ਪੋਲੀਟਿਕਸ ਨੂੰ ਖਤਮ ਕਰਨ ਲਈ ਮੈਂ ਐਮਸੀ ਤੋਂ ਲੈ ਕੇ ਸਕੂਲ ਕਾਲਜ ਦੇ ਰਿਪ੍ਰੇਜੈਂਟੇਟਿਵ ਸਟੂਡੈਂਟ ਦੇ ਰਿਪ੍ਰੇਜੈਂਟੇਟਿਵ ਤੋਂ ਲੈ ਕੇ ਸੀਐਮ ਤੱਕ ਗਿਆ ਉਹ ਦੇਣ ਕਿਹਦੀ ਹੈ ਸਟੂਡੈਂਟ ਪੋਲੀਟਿਕਸ ਦੀ ਹੈ। ਸਟੂਡੈਂਟ ਪੋਲੀਟਿਕਸ ਕੀਤੀ ਉੱਥੋਂ ਜਾਂਚ ਆਈ ਕੰਮ ਦੀ ਲੋਕਾਂ ਦੇ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਕੰਮ ਕਰਨ ਲੱਗੇ। ਇਹਦੇ ਨਾਲ ਪੰਜਾਬ ਦੇ ਵਿੱਚ ਇਸ ਖਿੱਤੇ ਚ ਜਿਹੜੀ ਰਾਜਨੀਤੀ ਪਨਪਦੀ ਸੀ ਉਹ ਖਤਮ ਹੋ ਜਾਏਗੀ। ਰਾਜਨੀਤਿਕ ਲੋਕ ਪੰਜਾਬ ਯੂਨੀਵਰਸਿਟੀ ਨੇ ਤਿਆਰ ਕਰਕੇ ਦਿੱਤੇ ਆ ਚੰਗੇ ਰਾਜਨੀਤਿਕ ਦਿੱਤੇ ਸਰਦਾਰ ਮਨਮੋਹਨ ਸਿੰਘ ਵਰਗੇ ਦਿੱਤੇ ਆ ਬਹੁਤ ਨਾਮ ਹ ਜਿਹੜੇ ਮੈਂ ਲੈ ਸਕਦਾ ਲੇਕਿਨ ਸੁਸ਼ਮਾ ਸਵਰਾਜ ਵਰਗੇ ਦਿੱਤੇ ਆ ਲੇਕਿਨ ਅੱਜ ਬੀਜੇਪੀ ਹਰ ਤਰੀਕੇ ਦੇ ਨਾਲ ਇਸ ਯੂਨੀਵਰਸਟੀ ਤੇ ਟੋਟਲ ਆਰ ਐਸ ਐਸ ਦਾ ਕਬਜ਼ਾ ਕਰ ਰਹੀ ਹੈ ਜਿਹਦੇ ਨਾਲ ਲੋਕਤੰਤਰ ਪ੍ਰਕਿਰਿਆ ਖਤਮ ਹੋ ਗਈ ਹੈ। ਜਿਹਦੇ ਨਾਲ ਲੋਕਾਂ ਦੇ ਵਿੱਚ ਪੈਨਿਕ ਹੈ। ਮੈਂ ਸਾਰੀਆਂ ਪੰਜਾਬ ਦੀਆਂ ਰਾਜਨੀਤਿਕ ਯੂਨੀਵਰਸਿਟੀ ਪਾਰਟੀਆਂ ਨੂੰ ਕਹਿੰਦਾ ਕਿ ਰਾਜਨੀਤੀ ਤੋਂ ਉੱਪਰ ਅੱਠ ਕੇ ਆਪਣੇ ਅਦਾਰੇ ਨੂੰ ਬਚਾਓ। ਇਹ ਜਿਹੜੇ ਇੱਕ ਜਰਵਾਣਾ ਇੱਕ ਨਾਦਰਸ਼ਾਹੀ ਐਲਾਨ ਕੇਂਦਰ ਵੱਲੋਂ ਕੀਤਾ ਜਾ ਰਿਹਾ। ਇਹਨਾਂ ਨੂੰ ਚਾਹੀਦਾ ਸੀ। ਪਹਿਲਾਂ ਪੰਜਾਬ ਦੀ ਵਿਧਾਨ ਸਭਾ ਚ ਗੱਲ ਲੈ ਕੇ ਜਾਂਦੇ। ਉੱਥੋਂ ਪਾਸ ਕਰਾਉਂਦੇ ਜੋ ਵੀ ਕਰਾਉਣਾ ਸੀ। ਉਹਨਾਂ ਤੋਂ ਪੁੱਛੇ ਬਿਨਾਂ ਇਹ ਕੀਤਾ ਗਿਆ ਗਲਤ ਕਦਮ ਹੈ।

Continues below advertisement

JOIN US ON

Telegram
Continues below advertisement
Sponsored Links by Taboola