ਪੰਜਾਬ ਜਿੱਤਣ ਲਈ ਕਾਂਗਰਸ ਦਾ ਵੱਡਾ ਪਲਾਨ! ਵਰਕਰ ਤੈਅ ਕਰਨਗੇ ਉਮੀਦਵਾਰ?

Continues below advertisement

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਅੱਜ ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਕੱਤਰ ਹੀਨਾ ਗਾਵਰੇ ਵੱਲੋਂ ਤਿੰਨ ਹਲਕਿਆਂ ਦੇ ਸਰਗਰਮ ਆਗੂਆਂ, ਬਲਾਕ ਪ੍ਰਧਾਨਾਂ ਅਤੇ ਕਮੇਟੀ ਮੈਂਬਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ।

ਇਸ ਮੌਕੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਮੌਜੂਦ ਰਹੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਹੀਨਾ ਗਾਵਰੇ ਨੇ ਕਿਹਾ ਕਿ ਉਹ ਆਪਣੇ ਜ਼ਿੰਮੇ ਆਉਂਦੀਆਂ 30 ਵਿਧਾਨ ਸਭਾ ਸੀਟਾਂ ਦਾ ਲਗਾਤਾਰ ਦੌਰਾ ਕਰ ਰਹੇ ਹਨ ਅਤੇ ਇਸ ਵਾਰ ਚੋਣੀ ਰਣਨੀਤੀ ਅਤੇ ਉਮੀਦਵਾਰਾਂ ਦੀ ਚੋਣ ਜ਼ਮੀਨੀ ਪੱਧਰ ਦੇ ਵਰਕਰਾਂ ਦੀ ਰਾਏ ਦੇ ਆਧਾਰ 'ਤੇ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਥਾਨਕ ਆਗੂਆਂ ਅਤੇ ਵਰਕਰਾਂ ਦੇ ਸੁਝਾਅ ਪਾਰਟੀ ਦੇ ਮੈਨੀਫੈਸਟੋ ਦਾ ਵੀ ਹਿੱਸਾ ਬਣ ਸਕਦੇ ਹਨ।

ਉੱਧਰ ਵਿਧਾਇਕ ਕਾਲਾ ਢਿੱਲੋਂ ਨੇ ਦਾਅਵਾ ਕੀਤਾ ਕਿ ਇਲਾਕੇ ਦੇ ਕਾਂਗਰਸੀ ਵਰਕਰ ਕਾਫੀ ਸਰਗਰਮ ਹਨ ਅਤੇ ਜਿਨ੍ਹਾਂ ਹਲਕਿਆਂ ਨੂੰ ਵਿਰੋਧੀ ਆਪਣਾ ਮਜ਼ਬੂਤ ਖੇਤਰ ਮੰਨਦੇ ਹਨ, ਉੱਥੇ ਵੀ ਕਾਂਗਰਸ ਮਜ਼ਬੂਤੀ ਨਾਲ ਚੋਣ ਲੜੇਗੀ।

ਉਨ੍ਹਾਂ ਹਾਈਕਮਾਨ ਤੋਂ ਬਾਕੀ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਜਲਦ ਕਰਨ ਦੀ ਮੰਗ ਵੀ ਕੀਤੀ    

ਉਨ੍ਹਾਂ ਹਾਈਕਮਾਨ ਤੋਂ ਬਾਕੀ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਜਲਦ ਕਰਨ ਦੀ ਮੰਗ ਵੀ ਕੀਤੀ।+

Continues below advertisement

JOIN US ON

Telegram
Continues below advertisement
Sponsored Links by Taboola