ਭੱਠੇ 'ਤੇ ਕੰਮ ਕਰਨ ਵਾਲੇ ਦੀ ਧੀ ਨੇ ਪੰਜਾਬ ਬੋਰਡ ਨਤੀਜਿਆਂ 'ਚ ਹਾਸਲ ਕੀਤਾ ਤੀਜਾ ਸਥਾਨ, ਜਾਣੋ ਉਸ ਦੀ ਮਿਹਨਤ ਦੀ ਕਹਾਣੀ

ਪੰਜਾਬ ਚ ਆਏ ਬਾਰਵੀਂ ਦੇ ਨਤੀਜਿਆਂ 'ਚ ਪਹਿਲੇ 3 ਸਥਾਨਾਂ ਚੋਂ ਲੜਕੀਆਂ ਨੇ ਬਾਜ਼ੀ ਮਾਰੀ ਹੈ ਜਿਸ ਵਿੱਚ ਪਹਿਲਾ ਲੁਧਿਆਣਾ, ਦੂਜਾ ਮਾਨਸਾ ਅਤੇ ਤੀਜਾ ਫਰੀਦਕੋਟ ਦੀ ਵਿਦਿਆਰਥਣ ਦੇ ਹਿੱਸੇ ਆਇਆ ਹੈ। ਫਰੀਦਕੋਟ ਜਿਲ੍ਹੇ ਦੀ ਗੱਲ ਕਰੀਏ ਤਾਂ ਜਿਲ੍ਹੇ ਦੇ ਕਸਬਾ ਜੈਤੋ ਤੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕੁਲਵਿੰਦਰ ਕੌਰ ਪੁੱਤਰੀ ਬਲਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਵੀ ਪੂਰੀ ਦੁਨੀਆ 'ਚ ਚਮਕਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੈ ਅਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਇਸ ਦੌਰਾਨ ਟੀਚਰਾਂ ਅਤੇ ਸਥਾਨਕ ਵਾਸੀ ਮਾਪਿਆਂ ਅਤੇ ਬੱਚੀ  ਦਾ ਮੂੰਹ ਮਿੱਠਾ ਕਰ ਜਿਥੇ ਖੁਸ਼ੀ ਜਤਾ ਰਹੇ ਹਨ।

JOIN US ON

Telegram
Sponsored Links by Taboola