PSEB Punjab Board 12th Result: ਪੰਜਾਬ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ, 96.96 ਫੀਸਦੀ ਵਿਦਿਆਰਥੀ ਪਾਸ

Continues below advertisement

Punjab Board 12th Result 2022 Declared: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in ਉੱਪਰ ਆਪਣੇ ਨਤੀਜੇ ਦੇਖ ਸਕਦੇ ਹਨ। 12ਵੀਂ ਜਮਾਤ ਵਿੱਚ ਕੁੱਲ 96.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਲੜਕਿਆਂ ਦੇ ਮੁਕਾਬਲੇ ਵਧੀਆ ਰਿਹਾ। ਵਿਦਿਆਰਥਣਾਂ ਦੀ ਪਾਸ ਪ੍ਰਤੀਸ਼ਤਤਾ 97.78 ਪ੍ਰਤੀਸ਼ਤ ਤੇ ਲੜਕਿਆਂ ਦੀ 96.27 ਪ੍ਰਤੀਸ਼ਤ ਹੈ। ਇਸ ਸਾਲ 12ਵੀਂ ਜਮਾਤ ਦੀ ਟਰਮ 2 ਦੀ ਬੋਰਡ ਪ੍ਰੀਖਿਆ 22 ਅਪ੍ਰੈਲ 2022 ਤੋਂ 23 ਮਈ 2022 ਤੱਕ ਕਰਵਾਈ ਗਈ ਸੀ। ਜਦੋਂਕਿ, 12ਵੀਂ ਟਰਮ-1 ਦੀ ਪ੍ਰੀਖਿਆ 13 ਤੋਂ 22 ਦਸੰਬਰ, 2021 ਤੱਕ ਹੋਈ ਸੀ ਤੇ ਨਤੀਜੇ 11 ਮਈ, 2022 ਨੂੰ ਘੋਸ਼ਿਤ ਕੀਤੇ ਗਏ ਸਨ।

Continues below advertisement

JOIN US ON

Telegram