ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ

Continues below advertisement

Farmer's fields in chaos! Thief caught, police questioned

ਮੁਕਤਸਰ ‘ਚ ਕਿਸਾਨਾਂ ਦਾ ਹੰਗਾਮਾ, ਮੋਟਰਾਂ ਤੇ ਟਰਾਂਸਫਾਰਮਰ ਚੋਰੀ ਮਾਮਲੇ ‘ਚ ਥਾਣਾ ਸਦਰ ਅੱਗੇ ਧਰਨਾ

ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਟਰਾਂਸਫਾਰਮਰ ਅਤੇ ਪਾਣੀ ਵਾਲੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਦੋ ਹੋਰ ਫਰਾਰ ਹੋਣ ਵਿੱਚ ਕਾਮਯਾਬ ਰਹੇ।

ਇਸ ਮਾਮਲੇ ਨੂੰ ਲੈ ਕੇ ਪੰਜ ਤੋਂ ਸੱਤ ਪਿੰਡਾਂ ਦੇ ਕਿਸਾਨਾਂ ਨੇ ਥਾਣਾ ਸਦਰ ਮੁਕਤਸਰ ਦੇ ਬਾਹਰ ਧਰਨਾ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਸੜਕ ਨੂੰ ਵੀ ਜਾਮ ਕਰ ਦਿੱਤਾ।

ਕਿਸਾਨਾਂ ਨੇ ਦੋਸ਼ ਲਗਾਇਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਚੋਰ ਗਿਰੋਹ ਖੇਤਾਂ ਵਿੱਚੋਂ ਮੋਟਰਾਂ ਅਤੇ ਟਰਾਂਸਫਾਰਮਰ ਚੋਰੀ ਕਰ ਰਹੇ ਸਨ, ਜਿਸ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦ ਮਿਹਨਤ ਕਰਕੇ ਦੋ-ਤਿੰਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ, ਪਰ ਪੁਲਿਸ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ।

ਪੀੜਤ ਕਿਸਾਨਾਂ ਮੁਤਾਬਕ ਖੇਤਾਂ ਵਿੱਚ ਲੱਗੀਆਂ ਪੰਜ ਹੋਰਸ ਪਾਵਰ ਮੋਟਰਾਂ ਅਤੇ ਟਰਾਂਸਫਾਰਮਰ ਚੋਰੀ ਹੋਣ ਕਾਰਨ ਸਿੰਚਾਈ ਦੇ ਕੰਮ ਵਿੱਚ ਵੱਡੀ ਰੁਕਾਵਟ ਆ ਰਹੀ ਹੈ।

ਉੱਥੇ ਹੀ ਪੁਲਿਸ ਪੱਖੋਂ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

JOIN US ON

Telegram
Continues below advertisement
Sponsored Links by Taboola