Sirsa Dera Jagmalvali | 'ਸਿਰਸਾ ਡੇਰੇ ‘ਚ ‘ਗੱਦੀ’ ਦੀ ਲੜਾਈ - ਹੋ ਸਕਦੇ ਹਨ ਦੰਗੇ - ਇੰਟਰਨੈਟ ਸੇਵਾਵਾਂ ਬੰਦ'
Sirsa Dera Jagmalvali | 'ਸਿਰਸਾ ਡੇਰੇ ‘ਚ ‘ਗੱਦੀ’ ਦੀ ਲੜਾਈ - ਹੋ ਸਕਦੇ ਹਨ ਦੰਗੇ - ਇੰਟਰਨੈਟ ਸੇਵਾਵਾਂ ਬੰਦ'
ਸਿਰਸਾ ‘ਚ ‘ਗੱਦੀ’ ਦੀ ਲੜਾਈ ਤੇ ਇੰਟਰਨੈੱਟ ‘ਤੇ ਪਾਬੰਦੀ
ਹਰਿਆਣਾ ਸਰਕਾਰ ਨੇ ਜਾਰੀ ਕੀਤਾ ਹੁਕਮ
ਡੇਰਾ ਜਗਮਾਲਵਾਲੀ ਉੱਤਰਾਧਿਕਾਰੀ ਵਿਵਾਦ ਨੂੰ ਲੈ ਕੇ ਤਣਾਅ
ਸਿਰਸਾ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ 'ਤੇ ਪਾਬੰਦੀ
ਡੇਰਾ ਮੁਖੀ ਬਹਾਦਰ ਚੰਦ ਵਕੀਲ ਦੀ 'ਅੰਤਿਮ ਅਰਦਾਸ'
ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਪੈਰੋਕਾਰ
ਸਾਵਧਾਨੀ ਦੇ ਤੌਰ 'ਤੇ ਇੰਟਰਨੈੱਟ ਸੇਵਾਵਾਂ ਮੁਅੱਤਲ
ਹਰਿਆਣਾ ਦੇ ਸਿਰਸਾ ਵਿੱਚ ਅੱਜ ਯਾਨੀ 8 ਅਗਸਤ 2024 ਦਿਨ ਵੀਰਵਾਰ ਤੱਕ ਸਾਰੀਆਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਹੁਕਮ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਜਾਰੀ ਕੀਤਾ ਹੈ।
ਦਰਅਸਲ ਇਹ ਹੁਕਮ ਡੇਰਾ ਜਗਮਾਲਵਾਲੀ ਦੇ ਦੋ ਧੜਿਆਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਦਿੱਤਾ ਗਿਆ ਹੈ।
ਸਿਰਸਾ ਦੇ ਜਗਮਾਲਵਾਲੀ ਡੇਰੇ ਦੀ ਗੱਦੀ ਲੈਣ ਨੂੰ ਲੈ ਕੇ ਹਰਿਆਣੇ ‘ਚ ਟਕਰਾਅ ਚੱਲ ਰਿਹਾ ਹੈ।
1 ਅਗਸਤ ਯਾਨੀ ਵੀਰਵਾਰ ਨੂੰ ਡੇਰਾ ਮੁਖੀ ਬਹਾਦਰ ਚੰਦ ਵਕੀਲ ਦੇ ਦੇਹਾਂਤ ਤੋਂ ਬਾਅਦ ਡੇਰੇ ਦੇ ਮੁੱਖ ਸੇਵਾਦਾਰ ਸੂਫੀ ਗਾਇਕ
ਬੀਰੇਂਦਰ ਸਿੰਘ ਵੱਲੋਂ ਆਪਣੀ ਵਸੀਅਤ ਦੇ ਆਧਾਰ ‘ਤੇ ਗੱਦੀ ‘ਤੇ ਬੈਠਣ ਤੋਂ ਬਾਅਦ ਵਿਵਾਦ ਵਧ ਗਿਆ ਹੈ।
ਦਰਅਸਲ ਡੇਰਾ ਮੁਖੀ ਬਹਾਦਰ ਚੰਦ ਵਕੀਲ ਦੇ ਭਤੀਜੇ ਵਸੀਅਤ ਅਤੇ ਉਹਨਾਂ ਦੀ ਮੌਤ ਨੂੰ ਸ਼ੱਕੀ ਮੰਨ ਰਿਹਾ ਹੈ
ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਧੜਿਆਂ ਵਿੱਚ ਝਗੜਾ ਚੱਲ ਰਿਹਾ ਹੈ।
ਵੀਰਵਾਰ ਨੂੰ ਡੇਰਾ ਮੁਖੀ ਦੀ ਮੌਤ ਤੋਂ ਬਾਅਦ ਵਸੀਅਤ ਪੜ੍ਹਣ ਦੌਰਾਨ ਦੋਵਾਂ ਧਿਰਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ
ਕਿ ਉਥੇ ਗੋਲੀਆਂ ਵੀ ਚੱਲ ਗਈਆਂ। ਉਦੋਂ ਤੋਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ। ਸਿਰਸਾ ਵਿੱਚ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਸਿਰਸਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਫੈਸਲਾ ਦੋ ਧੜਿਆਂ ਦੇ ਝਗੜੇ ਦੇ ਮੱਦੇਨਜ਼ਰ ਲਿਆ ਗਿਆ ਹੈ।
ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਦੰਗੇ ਨਾ ਹੋਣ ਦੇਣ ਅਤੇ ਇੰਟਰਨੈੱਟ ਰਾਹੀਂ ਫੈਲਾਈਆਂ ਜਾ ਰਹੀਆਂ
ਅਫਵਾਹਾਂ ਨੂੰ ਰੋਕਣ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਫਿਲਹਾਲ ਇਹ ਹੁਕਮ ਵੀਰਵਾਰ ਲਈ ਹੀ ਜਾਰੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
ਡੇਰੇ ਦੇ ਪੈਰੋਕਾਰ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹਨ।
ਅੱਜ ਡੇਰਾ ਮੁਖੀ ਬਹਾਦਰ ਚੰਦ ਵਕੀਲ ਦੀ 'ਅੰਤਿਮ ਅਰਦਾਸ' ਸਮਾਗਮ ਵੀ ਹੈ
ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਡੇਰੇ ਵਿਚ ਪਹੁੰਚਣ ਦੀ ਉਮੀਦ ਹੈ।
ਵਧੀਕ ਮੁੱਖ ਸਕੱਤਰ (ਗ੍ਰਹਿ) ਅਨੁਰਾਗ ਰਸਤੋਗੀ ਦੇ ਹੁਕਮਾਂ ਅਨੁਸਾਰ ਸਿਰਸਾ ਵਿੱਚ ਤਣਾਅ, ਪ੍ਰਦਰਸ਼ਨ ਅਤੇ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ।
ਜਨਤਕ ਅਤੇ ਨਿੱਜੀ ਜਾਇਦਾਦ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਲਈ ਸਾਵਧਾਨੀ ਦੇ ਤੌਰ 'ਤੇ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ,
ਤਾਂ ਜੋ ਕੋਈ ਭੜਕਾਊ ਜਾਂ ਝੂਠੀ ਖ਼ਬਰ ਨਾ ਫੈਲ ਸਕੇ।