AIG Ashish kapoor ਨੂੰ ਵਿਜੀਲੈਂਸ ਨੇ ਕੀਤਾ Arrest

AIG Ashish kapoor ਨੂੰ ਵਿਜੀਲੈਂਸ ਨੇ ਕੀਤਾ Arrest

ਪੰਜਾਬ ਪੁਲਿਸ ਦੇ ਏ.ਆਈ.ਜੀ. ਅਸ਼ੀਸ਼ ਕਪੂਰ ਨੂੰ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾ ਆ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਹਮਣੇ ਆ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਦੇ ਵੱਲੋਂ ਏ.ਆਈ.ਜੀ. ਅਸ਼ੀਸ਼ ਕਪੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਏ.ਆਈ.ਜੀ. ਅਸ਼ੀਸ਼ ਕਪੂਰ ਨੂੰ ਸਾਲ 2019 ਦੇ ਇੱਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਸ਼ੀਸ਼ ਕਪੂਰ ਨੂੰ ਪੂਨਮ ਰਾਜਨ ਨਾਂ ਦੀ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਏ.ਆਈ.ਜੀ. ਅਸ਼ੀਸ਼ ਕਪੂਰ ਦੇ ਮੋਹਾਲੀ ਸਥਿਤ ਘਰ ਵਿਖੇ ਵਿਜੀਲੈਂਸ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ। ਅਸ਼ੀਸ ਕਪੂਰ ਦੀ ਮੋਹਾਲੀ ਸਥਿਤ ਰਿਹਾਇਸ਼ ਵਿਖੇ ਵਿਜੀਲੈਂਸ ਵੱਲੋਂ ਪ੍ਰਾਪਰਟੀ ਦੀ ਵੀ ਜਾਣਕਾਰੀ ਲਈ ਗਈ ਸੀ ਕਿ ਉਨ੍ਹਾਂ ਦੀ ਕੁੱਲ੍ਹ ਸੰਪਤੀ ਕਿੰਨੀ ਹੈ ਅਤੇ ਇਸ ਦਾ ਸਰੋਤ ਕੀ ਹੈ।

ਏ.ਆਈ.ਜੀ. ਅਸ਼ੀਸ਼ ਕਪੂਰ 'ਤੇ ਇਹ ਵੀ ਇਲਜ਼ਾਮ ਲੱਗ ਰਹੇ ਹਨ ਕਿ ਉਨ੍ਹਾਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਤੋਂ ਧੱਕੇ ਨਾਲ ਪੈਸੇ ਲੈ ਕੇ ਉਨ੍ਹਾਂ ਦੇ ਨਾਮ ਬੇਗੁਨਾਹਾਂ ਦੀ ਸੂਚੀ 'ਚ ਪਾਏ ਸਨ। ਫਿਲਹਾਲ ਇਹ ਵੱਡੀ ਖ਼ਬਰ ਇਸ ਵੇਲੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੇ ਏ.ਆਈ.ਜੀ. ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਦੀ ਟੀਮ ਦੇ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

 

JOIN US ON

Telegram
Sponsored Links by Taboola