Ravan ਦੇ ਨਹੀਂ ਸਾੜੇ 10 ਸਿਰ, ਬਾਬੂ ਸਸਪੈਂਡ ਤੇ 4 ਨੂੰ ਕਾਰਨ ਦੱਸੋ ਨੋਟਿਸ

Continues below advertisement

ਰਾਵਣ ਦੇ ਨਹੀਂ ਸਾੜੇ 10 ਸਿਰ, ਬਾਬੂ ਸਸਪੈਂਡ ਤੇ 4 ਨੂੰ ਕਾਰਨ ਦੱਸੋ ਨੋਟਿਸ


ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿਥੇ ਰਾਮਲੀਲਾ ਮੈਦਾਨ ਵਿੱਚ ਨਗਰ ਨਿਗਮ ਪ੍ਰਸ਼ਾਸਨ ਨੇ 30 ਫੁੱਟ ਉੱਚਾ ਪੁਤਲਾ ਫੂਕਿਆ ਗਿਆ । ਇਸ ਦੌਰਾਨ ਰਾਵਣ ਦਾ ਪੁਤਲਾ ਤਾਂ ਫੂਕਿਆ ਗਿਆ ਪਰ ਰਾਵਣ ਦਾ ਸਿਰ ਨਹੀਂ ਸੜਿਆ, ਜਿਸ ਕਾਰਨ ਨਿਗਮ ਨੇ ਇਕ ਅਜੀਬੋ ਗਰੀਬ ਫਰਮਾਨ ਜਾਰੀ ਕਰਦੇ ਹੋਏ ਇੱਕ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਚਾਰ ਲੋਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਦਰਅਸਲ ਰਾਮਲੀਲਾ ਮੈਦਾਨ 'ਚ ਰਾਵਣ ਦੇ ਦਹਿਣ ਤੋਂ ਕੁਝ ਦੇਰ ਬਾਅਦ ਹੀ ਰਾਵਣ ਦੇ ਪੁਤਲੇ ਦਾ ਪੂਰਾ ਸਰੀਰ ਸਾੜ ਦਿੱਤਾ ਗਿਆ ਸੀ ਪਰ ਰਾਵਣ ਦੇ 10 ਸਿਰ ਨਹੀਂ ਸੜ ਸਕੇ। ਨਿਗਮ ਦੇ ਹੁਕਮਨਾਮੇ ਵਿੱਚ ਲਿਖਿਆ ਗਿਆ ਹੈ ਕਿ ਰਾਵਣ ਦੇ ਪੁਤਲੇ ਨੂੰ ਤਿਆਰ ਕਰਨ ਵਿੱਚ ਬਹੁਤ ਲਾਪਰਵਾਹੀ ਵਰਤੀ ਗਈ ਹੈ, ਜਿਸ ਕਾਰਨ ਨਗਰ ਨਿਗਮ ਦਾ ਅਕਸ ਖਰਾਬ ਹੋਇਆ ਹੈ। ਇਸ ਕਾਰਨ ਰਾਜੇਂਦਰ ਯਾਦਵ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 4 ਹੋਰ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਪ੍ਰੋਗਰਾਮ ਤੋਂ ਬਾਅਦ ਜਦੋਂ ਇਹ ਉਤਸੁਕਤਾ ਦਾ ਵਿਸ਼ਾ ਬਣ ਗਿਆ ਤਾਂ 10 ਸਿਰ ਹੇਠਾਂ ਉਤਾਰ ਦਿੱਤੇ ਗਏ। ਇਸ ਤੋਂ ਬਾਅਦ ਇਨ੍ਹਾਂ ਨੂੰ ਇਕ ਥਾਂ 'ਤੇ ਰੱਖ ਕੇ ਸਾੜ ਦਿੱਤਾ ਗਿਆ।

Continues below advertisement

JOIN US ON

Telegram