Free electricity in india : ਪੰਜਾਬ ਹੀ ਨਹੀਂ ਹੁਣ ਪੂਰੇ ਦੇਸ਼ ਵਿੱਚ ਆਏਗਾ ਜ਼ੀਰੋ ਬਿੱਲ, 25 ਸਾਲ ਟੈਨਸ਼ਨ ਫਰੀ
Free electricity in india : ਪੰਜਾਬ ਹੀ ਨਹੀਂ ਹੁਣ ਪੂਰੇ ਦੇਸ਼ ਵਿੱਚ ਆਏਗਾ ਜ਼ੀਰੋ ਬਿੱਲ, 25 ਸਾਲ ਟੈਨਸ਼ਨ ਫਰੀ
ਪੰਜਾਬ ਹੀ ਨਹੀਂ ਹੁਣ ਪੂਰੇ ਦੇਸ਼ ਵਿੱਚ ਆਏਗਾ ਜ਼ੀਰੋ ਬਿੱਲ
25 ਸਾਲ ਤੱਕ ਟੈਨਸ਼ਨ ਫਰੀ
ਜਿੰਨੀ ਮਰਜ਼ੀ ਫੂਕੋ ਬਿਜਲੀ
ਬੇਸ਼ੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 600 ਯੂਨਿਟਾਂ ਤੱਕ ਬਿਜਲੀ ਫਰੀ ਕਰ ਦਿੱਤੀ ਹੈ ਤੇ ਬਹੁਤ ਸਾਰੇ ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ। ਪਰ ਹੁਣ ਇੱਕ ਅਜਿਹਾ ਆਈਡਿਆ ਆ ਚੁੱਕਾ ਹੈ ਜਿਸ ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਕੀਤਾ ਜਾ ਸਕਦਾ ਹੈ | ਤੇ ਇਸ ਕੰਮ ਲਈ ਸਰਕਾਰ ਵੀ ਤੁਹਾਡੀ ਸਹਾਇਤਾ ਕਰ ਰਹੀ ਹੈ।
ਜੀ ਹਾਂ ਤੁਸੀਂ ਸੂਰਜੀ ਊਰਜਾ ਦੀ ਮਦਦ ਨਾਲ ਆਪਣਾ ਬਿਜਲੀ ਬਿੱਲ ਘੱਟ ਕਰ ਸਕਦੇ ਹਨ। ਬਸ ਜ਼ਰੂਰਤ ਹੈ ਘਰ ਦੀ ਛੱਤ 'ਤੇ ਸੋਲਰ ਪੈਨਲ ਲਗਾਉਣ ਦੀ ਜਿਸ ਨਾਲ ਤੁਸੀਂ ਆਪਣੀ ਲੋੜ ਅਨੁਸਾਰ ਬਿਜਲੀ ਪੈਦਾ ਕਰ ਸਕਦੇ ਹੋ ਤੇ ਇਸ ਤਰ੍ਹਾਂ ਤੁਹਾਨੂੰ ਮਹਿੰਗੇ ਬਿਜਲੀ ਦੇ ਬਿੱਲ ਤੋਂ ਵੀ ਮੁਕਤੀ ਮਿਲੇਗੀ।
ਜੇਕਰ ਤੁਸੀਂ ਸੋਲਰ ਪੈਨਲ ਲਗਾਉਣਾ ਚਾਹੁੰਦੇ ਹੋ ਤਾਂ ਸਰਕਾਰ ਇਸ 'ਚ ਤੁਹਾਡੀ ਮਦਦ ਕਰੇਗੀ। ਸਰਕਾਰ ਵੱਲੋਂ ਸੋਲਰ ਪੈਨਲ ਲਗਾਉਣ ਲਈ ਸੋਲਰ ਪੈਨਲ 'ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਇੱਕ ਵਾਰ ਪੈਸਾ ਖਰਚ ਕਰਕੇ ਤੁਸੀਂ ਬਿਜਲੀ ਦੇ ਲੰਬੇ ਕੱਟਾਂ ਅਤੇ ਮਹਿੰਗੇ ਬਿੱਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਭਾਰਤ 'ਚ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਸੋਲਰ ਰੂਫ ਟਾਪ ਸਕੀਮ ਸ਼ੁਰੂ ਕੀਤੀ ਹੈ। ਤੁਸੀਂ ਡਿਸਕੌਮ (Discom) ਦੇ ਪੈਨਲ 'ਚ ਸ਼ਾਮਲ ਕਿਸੇ ਵੀ ਵਿਕਰੇਤਾ ਵੱਲੋਂ ਆਪਣੇ ਘਰ ਦੀ ਛੱਤ 'ਤੇ ਸੋਲਰ ਪੈਨਲ ਲਗਵਾ ਸਕਦੇ ਹੋ ਅਤੇ ਸਬਸਿਡੀ ਲਈ ਅਰਜ਼ੀ ਦੇ ਸਕਦੇ ਹੋ।
ਜੇਕਰ ਗੱਲ ਕਰੀਏ ਸੋਲਰ ਪੈਨਲ ਲਗਾਉਣ ਦੇ ਖਰਚੇ ਦੀ ਤਾਂ ਜੇਕਰ ਤੁਸੀਂ 2 ਕਿਲੋਵਾਟ ਦਾ ਸੋਲਰ ਪੈਨਲ ਲਗਵਾ ਰਹੇ ਹੋ ਤਾਂ ਇਸ ਦੀ ਕੀਮਤ ਲਗਭਗ 1.20 ਲੱਖ ਰੁਪਏ ਹੋਵੇਗੀ।
3 ਕਿਲੋਵਾਟ ਤੱਕ ਸੂਰਜੀ ਛੱਤ ਵਾਲੇ ਪੈਨਲ ਲਗਾਉਣ ਲਈ ਸਰਕਾਰ ਤੋਂ 40 ਫ਼ੀਸਦੀ ਤੱਕ ਦੀ ਸਬਸਿਡੀ ਉਪਲੱਬਧ ਹੈ। ਅਜਿਹੀ ਸਥਿਤੀ 'ਚ ਤੁਹਾਡੀ ਲਾਗਤ ਘੱਟ ਕੇ 72,000 ਰੁਪਏ ਰਹਿ ਜਾਵੇਗੀ ਅਤੇ ਤੁਹਾਨੂੰ ਸਰਕਾਰ ਤੋਂ 48,000 ਰੁਪਏ ਦੀ ਸਬਸਿਡੀ ਮਿਲੇਗੀ।
ਇਥੇ ਇਹ ਵੀ ਦੱਸ ਦਈਏ ਕਿ ਸੋਲਰ ਪੈਨਲਾਂ ਦੀ ਉਮਰ 25 ਸਾਲ ਹੈ। ਅਜਿਹੀ ਸਥਿਤੀ 'ਚ ਇੱਕ ਵਾਰ 'ਚ ਇੰਨਾ ਨਿਵੇਸ਼ ਕਰਕੇ ਤੁਸੀਂ ਲੰਬੇ ਸਮੇਂ ਲਈ ਮਹਿੰਗੀ ਬਿਜਲੀ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਤੁਹਾਨੂੰ ਇੱਕ ਤਰ੍ਹਾਂ ਨਾਲ ਮੁਫ਼ਤ ਬਿਜਲੀ ਮਿਲੇਗੀ। ਸੋਲਰ ਰੂਫਟਾਪ ਲਗਾਉਣ ਲਈ ਤੁਸੀਂ ਇਸ ਦੀ ਅਧਿਕਾਰਤ ਵੈੱਬਸਾਈਟ https://solarrooftop.gov.in/ 'ਤੇ ਜਾ ਕੇ ਅਰਜ਼ੀ ਦੇ ਸਕਦੇ ਹੋ।