Ram Rahim: ਆਦਮਪੁਰ ਚੋਣਾਂ ਨਾਲ ਜੁੜ ਰਹੀ ਹੈ ਰਾਮ ਰਹੀਮ ਦੀ ਰਿਹਾਈ, ਜੇਲ੍ਹ ਮੰਤਰੀ ਨੇ ਕਿਹਾ, ਪੇਰੋਲ ਲੈਣੀ ਰਾਮ ਰਹੀਮ ਦਾ ਅਧਿਕਾਰ
Ram Rahim: ਆਦਮਪੁਰ ਚੋਣਾਂ ਨਾਲ ਜੁੜ ਰਹੀ ਹੈ ਰਾਮ ਰਹੀਮ ਦੀ ਰਿਹਾਈ, ਜੇਲ੍ਹ ਮੰਤਰੀ ਨੇ ਕਿਹਾ, ਪੇਰੋਲ ਲੈਣੀ ਰਾਮ ਰਹੀਮ ਦਾ ਅਧਿਕਾਰ
ਸਿਰਸਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਦੀਆਂ ਅਟਕਲਾਂ 'ਤੇ ਸੂਬੇ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਇਹ ਬਿਆਨ ਸਾਹਮਣੇ ਆਇਆ ਹੈ। ਅੱਜ ਸਿਰਸਾ ਸਥਿਤ ਪੀ.ਡਬਲਿਊ.ਡੀ ਰੈਸਟ ਹਾਊਸ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਡੇਰਾ ਮੁਖੀ ਦੇ ਪਰਿਵਾਰ ਵੱਲੋਂ ਇੱਕ ਅਰਜ਼ੀ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ 40 ਦਿਨਾਂ ਦੀ ਪੇਰੋਲ ਮੰਗੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਪਰੋਲ ਲੈਣੀ ਉਸ ਦਾ ਅਧਿਕਾਰ ਹੈ ਅਤੇ ਉਸ ਦੀ ਪੇਰੋਲ ਬਕਾਇਆ ਹੈ, ਉਨ੍ਹਾਂ ਨੇ ਦੱਸਿਆ ਕਿ ਪੇਰੋਲ ਤੋਂ ਬਾਅਦ ਉਹ ਕਿੱਥੇ ਜਾਣਗੇ ਇਸ ਬਾਰੇ ਉਨ੍ਹਾਂ ਦਾ ਫ਼ੈਸਲਾ ਆਖ਼ਰੀ ਹੋਵੇਗਾ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਫ਼ੈਸਲਾ ਕਰਕੇ ਇਸ ਨੂੰ ਮਨਜ਼ੂਰੀ ਦਿੱਤੀ ਜਾਵੇਗੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਦਮਪੁਰ ਜ਼ਿਮਨੀ ਚੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਿੱਤ ਭਾਜਪਾ ਦੇ ਉਮੀਦਵਾਰ ਦੀ ਹੀ ਹੋਵੇਗੀ, ਜਦਕਿ ਬਾਕੀ ਪਾਰਟੀਆਂ 'ਚ ਸਿਰਫ਼ ਦੂਜੇ ਨੰਬਰ 'ਤੇ ਹੀ ਮੁਕਾਬਲਾ ਹੋਵੇਗਾ ਕਿ ਕੌਣ ਦੂਜੇ ਨੰਬਰ 'ਤੇ ਆਉਂਦਾ ਹੈ ਕਿਉਂਕਿ ਹਰ ਕੋਈ ਦਾਅਵੇ ਕਰਦਾ ਹੈ|
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਆਦਮਪੁਰ ਹਲਕੇ ਤੋਂ ਚੋਣ ਲੜੀ ਸੀ ਬੇਸ਼ੱਕ ਉਹ ਹਾਰ ਗਏ ਸੀ ਪਰ ਫਿਰ ਵੀ ਜੇ ਉਨ੍ਹਾਂ ਦੀ ਡਿਊਟੀ ਲੱਗੀ ਤਾਂ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਣਗੇ।
ਕਾਂਗਰਸ ਉਮੀਦਵਾਰ ਬਾਬਤ ਉਨ੍ਹਾਂ ਕਿਹਾ ਕਿ ਇਸ ਦਾ ਫ਼ੈਸਲਾ ਹਾਈਕਮਾਨ ਕਰੇਗੀ ਫਿਰ ਉਸ ਨੂੰ ਹੁੱਡਾ ਤੇ ਕਿਰਣ ਚੌਧਰੀ ਤੇ ਸਾਰਿਆਂ ਨੂੰ ਮੰਨਣਾ ਪਵੇਗਾ।